ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਵਲੋਂ ਰੇਲਵੇ ਲਾਈਨ ਲਈ ਸਿਗਨਲਿੰਗ ਸਿਸਟਮ ਲਾਂਚ

ਅਨੁਰਾਧਾਪੁਰਾ (ਸ਼੍ਰੀਲੰਕਾ), 6 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਸਾਂਝੇ ਤੌਰ 'ਤੇ ਮਾਹੋ-ਅਨੁਰਾਧਾਪੁਰਾ ਰੇਲਵੇ ਲਾਈਨ ਲਈ ਸਿਗਨਲਿੰਗ ਸਿਸਟਮ ਲਾਂਚ ਕੀਤਾ। ਇਹ ਪ੍ਰੋਜੈਕਟ ਭਾਰਤ ਸਰਕਾਰ ਦੁਆਰਾ ਸਮਰਥਤ ਹੈ।ਉਨ੍ਹਾਂ ਨੇ ਅਨੁਰਾਧਾਪੁਰਾ ਰੇਲਵੇ ਸਟੇਸ਼ਨ 'ਤੇ ਸਾਂਝੇ ਤੌਰ 'ਤੇ ਇਕ ਰੇਲਗੱਡੀ ਨੂੰ ਹਰੀ ਝੰਡੀ ਵੀ ਦਿਖਾਈ।