ਅਸਾਮ ਤੋਂ ਫ਼ੌਜੀ ਦੀ ਲਾਸ਼ ਬਹਿਰਾਮ ਪੁੰਹਚਣ 'ਤੇ ਇਲਾਕੇ 'ਚ ਸੋਗ

ਬਹਿਰਾਮ ,6 ਅਪ੍ਰੈਲ (ਨਛੱਤਰ ਸਿੰਘ ਬਹਿਰਾਮ ) - ਇੰਡੀਅਨ ਤਿੱਬਤ ਬਾਰਡਰ ਫੋਰਸ ਪੁਲਿਸ ਦੇ ਜਵਾਨ ਬਲਿਹਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੇਲਵੇ ਬਸਤੀ ਬਹਿਰਾਮ ਜੋ 2 ਅਪ੍ਰੈਲ ਨੂੰ ਛੁੱਟੀ ਕੱਟ ਕੇ ਵਾਪਿਸ ਡਿਬੜੂਗੜ੍ਹ ਅਸਾਮ ਰੇਲ ਗੱਡੀ ਰਾਹੀਂ ਜਾ ਰਿਹਾ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾ ਦੀ ਮੌਤ ਦੀ ਘਟਨਾ ਨਿਊ ਬੋਗਾਂਈਗਮ ਜੰਕਸ਼ਨ ਕੋਲ ਹੋਈ । ਉਨ੍ਹਾ ਦੀ ਮ੍ਰਿਤਕ ਦੇਹ ਸਰਕਾਰੀ ਸਨਮਾਨਾਂ ਨਾਲ ਬਹਿਰਾਮ ਲਿਆਂਦੀ ਗਈ ਤੇ ਬਹਿਰਾਮ ਸ਼ਮਸ਼ਾਨ ਘਾਟ ਵਿਖੇ ਆਈ.ਟੀ.ਬੀ ਦੇ ਜਵਾਨਾਂ ਵਲੋਂ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ ਗਈ । ਅਗਨੀ ਦੀ ਰਸਮ ਉਨ੍ਹਾ ਦੇ ਸਪੁੱਤਰ ਪ੍ਰਦੀਪ ਸਿੰਘ ਨੇ ਕੀਤੀ ।ਇਸ ਮੌਕੇ ਵਿਧਾਇਕ ਡਾ.ਸੁਖਵਿੰਦਰ ਕੁਮਾਰ ਸੁੱਖੀ,ਹਰਜੋਤ ਕੌਰ ਲੋਹਟੀਆ ,ਚਰਨਜੀਤ ਸਿੰਘ ਰੰਧਾਵਾ , ਆਈ .ਟੀ .ਬੀ .ਐਫ.ਪੀ ਦੇ ਅਫ਼ਸਰ ,ਜਵਾਨ ਅਤੇ ਨਗਰ ਨਿਵਾਸੀ ਹਾਜ਼ਰ ਸਨ ।