ਨੰਗਲ ਕਲਾਂ ਦੇ ਕਰਜ਼ਾਈ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਮਾਨਸਾ, 8 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਨੇੜਲੇ ਪਿੰਡ ਨੰਗਲ ਕਲਾਂ ਦੇ ਕਰਜ਼ਾਈ ਕਿਸਾਨ ਨੇ ਗਲੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥੋੜ੍ਹੀ ਜ਼ਮੀਨ ਦੇ ਮਾਲਕ ਜਰਨੈਲ ਸਿੰਘ ਪੁੱਤਰ ਸੁਖਦੇਵ ਸਿੰਘ (38) ਸਿਰ 7 ਲੱਖ ਰੁਪਏ ਦੇ ਕਰੀਬ ਕਰਜ਼ਾ ਚੜ੍ਹਿਆ ਦੱਸਿਆ ਜਾ ਰਿਹਾ ਹੈ। ਕਰਜ਼ੇ ਕਰਕੇ ਉਸ ਦੀ ਜ਼ਮੀਨ ਤੇ ਘਰ ਵਿਕਣ ਤੋਂ ਬਾਅਦ ਉਹ ਪਿੰਡ ਜਵਾਹਰਕੇ ਵਿਖੇ ਕਿਰਾਏ ’ਤੇ ਰਹਿਣ ਲੱਗ ਪਿਆ। ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਆਤਮ-ਹੱਤਿਆ ਸਮਾਪਤ ਕਰ ਲਈ।