JALANDHAR WEATHER

ਹੜ੍ਹ ਰੋਕੂ ਕਮੇਟੀ ਵਲੋਂ ਪਿੰਡ ਗਿੱਦੜ ਪਿੰਡੀ ਪੁੱਲ ’ਤੇ ਅਣਮਿੱਥੇ ਸਮੇਂ ਲਈ ਧਰਨਾ ਕੱਲ੍ਹ ਤੋਂ

ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ‘ਹੜ੍ਹਾਂ ਸੰਬੰਧੀ ਪ੍ਰਬੰਧਾਂ’ ’ਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਰਕੇ ਬਲਾਕ ਲੋਹੀਆਂ ਖਾਸ ਦੇ ਸਤਲੁਜ ਦਰਿਆ ’ਤੇ ਪਿੰਡ ਗਿੱਦੜ ਪਿੰਡੀ ਨੇੜੇ ਕੌਮੀ ਮਾਰਗ ’ਤੇ ਬਣੇ ਸੜਕੀ ਪੁੱਲ ’ਤੇ ਇਲਾਕੇ ਦੀ ਹੜ੍ਹ ਰੋਕੂ ਕਮੇਟੀ 6 ਜੁਲਾਈ ਨੂੰ ਸਵੇਰੇ 7 ਵਜੇ ਤੋਂ ਧਰਨਾ ਦੇਵੇਗੀ। ਹੜ੍ਹ ਰੋਕੂ ਕਮੇਟੀ ਦੇ ਵੱਖ-ਵੱਖ ਬੁਲਾਰਿਆਂ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਗਿੱਦੜ ਪਿੰਡੀ ਦੇ ਰੇਲਵੇ ਪੁੱਲ ਦੇ ਕਾਰਨ ਹੀ ਪਿਛਲੇ 2019, 2023 ’ਚ ਹੜ੍ਹ ਆਏ ਸਨ ਅਤੇ ਹੁਣ ਵੀ ਢੁੱਕਵੇਂ ਪ੍ਰਬੰਧ ਕਰਨ ਦੀ ਥਾਂ ਰੇਲਵੇ ਪੁੱਲ ਹੇਠਾਂ ਲੋਹੇ ਦੀਆਂ ਰਾਡਾਂ ਆਦਿ ਸੁੱਟਕੇ ਅੜਿੱਕਾ ਪੈਦਾ ਕੀਤਾ ਗਿਆ ਹੈ, ਜਿਸ ਨੂੰ ਚੁਕਾਉਣ ਨੂੰ ਲੈ ਕੇ ਕੀਤੀਆਂ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਤਾਂ ਅਸੀਂ ਧਰਨਾ ਦੇਣ ਦਾ ਫੈਸਲਾ ਕੀਤਾ ਹੈ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ