JALANDHAR WEATHER

ਦੋ ਧੜਿਆਂ ਦੀ ਪੁਰਾਣੀ ਰੰਜਿਸ਼ ਤਹਿਤ ਇਕ ਨੌਜਵਾਨ ਦੀ ਪਤਨੀ ਦਾ ਕਤਲ

ਰਾਜਾਸਾਂਸੀ, 8 ਜੁਲਾਈ (ਹਰਦੀਪ ਸਿੰਘ ਖੀਵਾ)- ਸਥਾਨਕ ਕਸਬਾ ਰਾਜਾਸਾਂਸੀ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਦੀ ਪੁਰਾਣੀ ਰੰਜਿਸ਼ ਤਹਿਤ ਅੱਜ ਇਕ ਧੜੇ ਦੇ ਦੋ ਨੌਜਵਾਨਾਂ ਵਲੋਂ ਮੰਨਾ ਭੱਟੀ ਰਾਜਾਸਾਂਸੀ ਦੇ ਘਰ ਵੜ ਕੇ ਉਸ ਦੀ ਧਰਮ ਪਤਨੀ ਹਰਜਿੰਦਰ ਕੌਰ (30) ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਉਸ ਵੇਲੇ ਕੀਤਾ ਗਿਆ ਜਦ ਔਰਤ ਇੱਕਲੀ ਆਪਣੇ ਘਰ ਵਿਚ ਚਾਰ ਮਹੀਨਿਆਂ ਦੇ ਬੱਚੇ ਨਾਲ ਸੀ ਤੇ ਖਾਣਾ ਖਾ ਰਹੀ ਸੀ। ਇਸ ਸੰਬੰਧੀ ਮੌਕੇ ’ਤੇ ਪੁੱਜੇ ਡੀ. ਐਸ. ਪੀ. ਕਰਨ ਸ਼ਰਮਾ ਤੇ ਐਸ. ਐਚ. ਓ. ਅਜੈਪਾਲ ਸਿੰਘ ਵਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਤਲ ਤੋਂ ਕੁਝ ਕੁ ਮਿੰਟ ਪਹਿਲਾਂ ਮਿ੍ਰਤਕ ਹਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਕਰਕੇ ਦੱਸਿਆ ਕਿ ਦੋ ਨੌਜਵਾਨ ਕੰਧ ਟੱਪ ਕੇ ਘਰ ਆਏ ਹਨ ਤੇ ਧਮਕੀਆਂ ਦੇ ਰਹੇ ਸਨ ਤੇ ਤੁਹਾਡੇ ਬਾਰੇ ਪੁੱਛ ਰਹੇ ਸਨ। ਪਰੰਤੂ ਬਾਅਦ ਉਕਤ ਦੋ ਨੌਜਵਾਨਾਂ ਨੇ ਉਸ ਦੇ ਪਤੀ ਕੋਲੋਂ ਬਦਲਾ ਲੈਣ ਤਹਿਤ ਹਰਜਿੰਦਰ ਕੌਰ ਨੂੰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ