JALANDHAR WEATHER

ਪਿੰਡ ਸਲਾਬਤਪੁਰਾ ਤੋਂ ਆਪ ਵਿਰੋਧੀ ਉਮੀਦਵਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ

 ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ) - ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡ ਸਲਾਬਤਪੁਰਾ ਤੋਂ ਆਪ ਵਿਰੋਧੀ ਸਰਪੰਚ ਉਮੀਦਵਾਰ ਨੂੰ ਗ੍ਰਿਫਤਾਰ ਕਰਨ ਲਈ ਅੱਜ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ।ਜਾਣਕਾਰੀ ਅਨੁਸਾਰ ਪਿੰਡ ਸਲਾਬਤਪੁਰਾ ਤੋਂ ਸਰਪੰਚ ਉਮੀਦਵਾਰ ਯੂਥ ਆਗੂ ਅਮਨਦੀਪ ਸਿੰਘ ਦੇ ਘਰ ਸਮਾਗਮ ਸੀ। ਇਸੇ ਦੌਰਾਨ ਹੀ ਐਸ.ਐਚ.ਓ. ਜਗਰੂਪ ਸਿੰਘ ਦੀ ਅਗਵਾਈ ਹੇਠ ਭਗਤਾ ਭਾਈਕਾ ਪੁਲਿਸ ਥਾਣਾ ਅਤੇ ਦਿਆਲਪੁਰਾ ਭਾਈਕਾ ਦੀ ਪੁਲਿਸ ਪਾਰਟੀ ਵਲੋਂ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਯੂਥ ਆਗੂ ਅਮਨਦੀਪ ਸਿੰਘ ਨਾ ਮਿਲਣ ਕਾਰਨ ਪੁਲਿਸ ਨੂੰ ਖਾਲੀ ਹੱਥ ਵਾਪਿਸ ਪਰਤਣਾ ਪਿਆ। ਪੁਲਿਸ ਦੀ ਛਾਪੇਮਾਰੀ ਨੂੰ ਲੈ ਕੇ ਸਿਆਸੀ ਖੇਮੇ ਅਤੇ ਲੋਕਾਂ ਵਿਚ ਖੂਬ ਚਰਚਾ ਚੱਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ