ਪਤੀ ਨੇ ਪਤਨੀ ਦਾ ਕੀਤਾ ਕਤਲ, ਘਰੇਲੂ ਝਗੜੇ ਨੇ ਲਈ ਜਾਨ, ਪੁਲਿਸ ਜਾਂਚ 'ਚ ਜੁੱਟੀ
ਮਾਛੀਵਾੜਾ ਸਾਹਿਬ , 19 ਅਪੑੈਲ (ਮਨੋਜ ਕੁਮਾਰ) - ਪਿੰਡ ਮੰਡ ਸੁਖੇਵਾਲ ਵਿਚ ਵਾਪਰੀ ਖੌਫ਼ਨਾਕ ਘਟਨਾ ਵਿਚ ਪਤੀ ਨੇ ਘਰੇਲੂ ਝਗੜੇ ਦੇ ਚੱਲਦਿਆਂ ਆਪਣੀ 33 ਸਾਲਾ ਪਤਨੀ ਰਾਜਵਿੰਦਰ ਕੋਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਵਿਚ ਉਸ ਦੇ ਪਤੀ ਗੁਰਪੑੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਹਾਲਕਿ ਝਗੜੇ ਦਾ ਕਾਰਨ ਠੋਸ ਰੂਪ ਵਿਚ ਸਾਹਮਣੇ ਤਾਂ ਨਹੀ ਆਇਆ ਪਰ ਇਸ ਕਤਲ ਦੀ ਵਜਾ ਗੁਰਪੑੀਤ ਦੁਆਰਾ ਆਪਣੀ ਪਤਨੀ ਰਾਜਵਿੰਦਰ ਕੋਰ ਦੇ ਚਰਿੱਤਰ ਤੇ ਸ਼ੱਕ ਕਰਨਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਗੁਰਪ੍ਰੀਤ ਕੰਬਾਈਨ ਦਾ ਡਰਾਈਵਰ ਹੈ ਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ। ਫਿਲਹਾਲ ਥਾਣਾ ਮੁੱਖੀ ਪਵਿੱਤਰ ਸਿੰਘ ਨੇ ਪੁਲਿਸ ਟੀਮ ਨਾਲ ਘਟਨਾ ਵਾਲੀ ਜਗਾ ਦਾ ਮੁਆਇਨਾ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ ਤੇ ਕਾਤਲ ਗੁਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
;
;
;
;
;
;
;
;