2023 ਵਿਚ ਅਸੀਂ ਪਹਿਲਾਂ ਹੀ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰ ਚੁੱਕੇ ਹਾਂ - ਪ੍ਰਮੋਦ ਤਿਵਾੜੀ
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰ ਨੂੰ ਸੰਬੋਧਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਕਹਿੰਦੇ ਹਨ, "ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ 50 ਫ਼ੀਸਦ ਸੀਟਾਂ ਵਧਾਈਆਂ ਜਾਣਗੀਆਂ। ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਆਪਣੇ ਬਿੱਲ ਵਿਚ ਉਹ ਲਾਈਨ ਦਿਖਾਓ ਜਿਸ ਵਿਚ ਕਿਹਾ ਗਿਆ ਹੈ ਕਿ ਹਰ ਵਿਧਾਨ ਸਭਾ ਵਿਚ 50 ਫ਼ੀਸਦ ਸੀਟਾਂ ਵਧਾਈਆਂ ਜਾਣਗੀਆਂ... ਸਾਰੀਆਂ ਪਾਰਟੀਆਂ ਨੇ ਤੁਹਾਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਤਾਮਿਲਨਾਡੂ ਅਤੇ ਬੰਗਾਲ ਵਿਚ ਚੋਣ ਪ੍ਰਕਿਰਿਆ ਚੱਲ ਰਹੀ ਹੈ, ਇਸ ਲਈ ਇਹ ਮੀਟਿੰਗ 10 ਦਿਨ ਬਾਅਦ ਕਰੋ। ਤੁਸੀਂ ਲੋਕ ਸਭਾ ਅਤੇ ਰਾਜ ਸਭਾ ਦਾ ਇਜਲਾਸ ਕਿਉਂ ਬੁਲਾਇਆ? ਸਿਰਫ਼ ਇਕ ਚੋਣ ਸਟੰਟ ਲਈ... ਅਸੀਂ ਪਹਿਲਾਂ ਹੀ 2023 ਵਿਚ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰ ਚੁੱਕੇ ਹਾਂ..."।
;
;
;
;
;
;
;
;