JALANDHAR WEATHER

ਆਦਿਵਾਸੀ ਭੈਣਾਂ-ਧੀਆਂ ਨੂੰ ਨਫ਼ਰਤ ਕਰਦੀ ਹੈ ਟੀਐਮਸੀ - ਪ੍ਰਧਾਨ ਮੰਤਰੀ ਮੋਦੀ

ਬਾਂਕੁਰਾ (ਪੱਛਮੀ ਬੰਗਾਲ) , 19 ਅਪ੍ਰੈਲ - ਬਾਂਕੁਰਾ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਟੀਐਮਬਾਂਕੁਰਾਸੀ ਆਦਿਵਾਸੀ ਭੈਣਾਂ-ਧੀਆਂ ਨੂੰ ਨਫ਼ਰਤ ਕਰਦੀ ਹੈ। ਭਾਜਪਾ ਨੇ ਦੇਸ਼ ਨੂੰ ਆਪਣੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਿੱਤੀ ਕਿਉਂਕਿ ਅਸੀਂ ਆਦਿਵਾਸੀ ਭਾਈਚਾਰੇ ਨੂੰ ਸਸ਼ਕਤ ਬਣਾਉਣਾ ਚਾਹੁੰਦੇ ਹਾਂ, ਪਰ ਟੀਐਮਸੀ ਨੇ ਆਦਿਵਾਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ... ਟੀਐਮਸੀ-ਕਾਂਗਰਸ ਨੇ ਆਦਿਵਾਸੀ ਰਾਸ਼ਟਰਪਤੀ ਉਮੀਦਵਾਰ ਨੂੰ ਹਰਾਉਣ ਲਈ ਇਕ ਖੇਡ ਖੇਡੀ। ਉਹ ਨਹੀਂ ਚਾਹੁੰਦੇ ਸਨ ਕਿ ਭਾਰਤ ਦਾ ਰਾਸ਼ਟਰਪਤੀ ਆਦਿਵਾਸੀ ਭਾਈਚਾਰੇ ਵਿਚੋਂ ਹੋਵੇ। ਅੱਜ, ਪੂਰੀ ਦੁਨੀਆ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਤਿਕਾਰ ਕਰਦੀ ਹੈ, ਪਰ ਆਦਿਵਾਸੀ ਵਿਰੋਧੀ ਟੀਐਮਸੀ ਉਨ੍ਹਾਂ ਦਾ ਅਪਮਾਨ ਕਰਦੀ ਹੈ। ਇਥੇ ਬੰਗਾਲ ਵਿਚ, ਜਦੋਂ ਰਾਸ਼ਟਰਪਤੀ ਆਏ, ਤਾਂ ਪੂਰੇ ਦੇਸ਼ ਨੇ ਦੇਖਿਆ ਕਿ ਟੀਐਮਸੀ ਦੁਆਰਾ ਉਨ੍ਹਾਂ ਦਾ ਕਿਵੇਂ ਅਪਮਾਨ ਕੀਤਾ ਗਿਆ ਸੀ। ਕੀ ਬੰਗਾਲ ਦੀਆਂ ਭੈਣਾਂ, ਆਦਿਵਾਸੀ ਭਾਈਚਾਰੇ, ਕਦੇ ਰਾਸ਼ਟਰਪਤੀ ਦੇ ਇਸ ਅਪਮਾਨ ਨੂੰ ਭੁੱਲਣਗੀਆਂ?..."।
ਉਨ੍ਹਾਂ ਕਿਹਾ, "ਭੈਣਾਂ ਦੀ ਸੁਰੱਖਿਆ, ਮਾਵਾਂ, ਭੈਣਾਂ ਦਾ ਸਤਿਕਾਰ ਅਤੇ ਤੁਹਾਡੀ ਖੁਸ਼ਹਾਲੀ, ਭਾਜਪਾ ਦੀਆਂ ਤਰਜੀਹਾਂ ਹਨ। ਹੁਣ ਵੀ, ਟੀਐਮਸੀ ਸਰਕਾਰ ਦੇ ਭ੍ਰਿਸ਼ਟਾਚਾਰ ਕਾਰਨ, ਬੰਗਾਲ ਦੀਆਂ ਔਰਤਾਂ ਨੂੰ ਭਾਜਪਾ ਸਰਕਾਰ ਅਧੀਨ ਮਿਲਣ ਵਾਲੇ ਲਾਭ ਨਹੀਂ ਮਿਲ ਰਹੇ... ਜੇਕਰ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣ ਜਾਂਦੀ ਹੈ, ਤਾਂ ਗਰੀਬ ਔਰਤਾਂ ਨੂੰ ਮੁਫ਼ਤ ਰਾਸ਼ਨ ਮਿਲੇਗਾ, ਅਤੇ ਕੋਈ ਵੀ ਤੁਹਾਡਾ ਰਾਸ਼ਨ ਚੋਰੀ ਨਹੀਂ ਕਰ ਸਕੇਗਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ