ਫ਼ਤਿਹਗੜ੍ਹ ਸਾਹਿਬ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 7
ਫ਼ਤਿਹਗੜ੍ਹ ਸਾਹਿਬ 15 ਅਪ੍ਰੈਲ (ਬਲਜਿੰਦਰ ਸਿੰਘ)- ਵਿਧਾਨ ਸਭਾ ਹਲਕਾ ਬdਸੀ ਪਠਾਣਾ ਅਧੀਨ ਪੈਂਦੇ ਚੁੰਨੀ ਮੋਰਿੰਡਾ ਮਾਰਗ |ਤੇ ਬੀਤੀ ਦੇਰ ਰਾਤ ਪਿੰਡ ਹਿੰਮਤਪੁਰਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ।
ਦੱਸ ਦੇਈਏ ਕਿ ਪਿੰਡ ਮੈਣ ਮਾਜਰੀ ਤੋਂ ਸ਼ਰਧਾਲੂਆਂ ਨਾਲ ਭਰੀ ਬਸ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ ਸੀ, ਜੋ ਮੰਗਲਵਾਰ ਰਾਤ ਵਾਪਸੀ ਮੌਕੇ ਕਰੀਬ 10 ਵਜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵਲੋਂ ਸੜਕ ਹਾਦਸੇ ਵਿਚ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਲਖਵੀਰ ਸਿੰਘ ਪੁੱਤਰ ਚਰਮੇਲ ਸਿੰਘ, ਹਰਵੀਰ ਸਿੰਘ ਪੁੱਤਰ ਚਰਮੇਲ ਸਿੰਘ, ਪਰਦੀਪ ਕੌਰ ਪਤਨੀ ਗੁਰਸੇਵਕ ਸਿੰਘ ਵਾਸੀਆਨ ਮੈਣ ਮਾਜਰੀ, ਗ੍ਰੰਥੀ ਇਕਬਾਲ ਸਿੰਘ ਅਤੇ ਪਿੰਡ ਕਜੱਲ ਮਾਜਰਾ ਵਾਸੀ ਕੁਲਵਿੰਦਰ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿਚ ਹਰਵੀਰ ਸਿੰਘ, ਪਰਦੀਪ ਕੌਰ ਤੇ ਕੁਲਵਿਦਰ ਸਿੰਘ ਦੀ ਲਾਸ਼ ਮੋਰਿੰਡਾ ਅਤੇ ਲਖਵੀਰ ਸਿੰਘ ਤੇ ਜਗਵਿੰਦਰ ਸਿੰਘ ਦੀ ਲਾਸ਼ ਬੱਸੀ ਪਠਾਣਾਂ, ਇਕਬਾਲ ਸਿੰਘ ਗ੍ਰੰਥੀ ਦੀ ਲਾਸ਼ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲਾਂ ਦੇ ਮੁਰਦਾਘਰਾਂ ਵਿਚ ਰਖਵਾਈ ਗਈ ਹੈ, ਜਦਕਿ ਰਣਜੀਤ ਕੌਰ ਦੀ ਲਾਸ਼ ਪੀ. ਜੀ. ਆਈ. ਚੰਡੀਗੜ੍ਹ ਦੇ ਮ੍ਰਿਤਕ ਘਰ ਵਿਚ ਰੱਖੀ ਗਈ ਹੈ। ਇਸ ਹਾਦਸੇ ਵਿਚ ਜ਼ਖਮੀ ਹੋਏ 20-22 ਹੋਰਨਾਂ ਸ਼ਰਧਾਲੂਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
;
;
;
;
;
;
;