ਪੰਜਾਬ ’ਚ 17 ਅਪ੍ਰੈਲ ਨੂੰ ਰੇਲਗੱਡੀਆਂ ਰੋਕਣਗੇ ਕਿਸਾਨ
ਚੰਡੀਗੜ੍ਹ, 15 ਅਪ੍ਰੈਲ- ਪੰਜਾਬ ’ਚ ਕਿਸਾਨਾਂ ਵਲੋਂ 17 ਅਪ੍ਰੈਲ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲਗੱਡੀਆਂ ਰੋਕੀਆਂ ਜਾਣਗੀਆਂ। ਇਹ ਐਲਾਨ ਐਸ.ਕੇ.ਐਮ. ਅਤੇ ਕੇ.ਕੇ.ਐਮ. ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ ਤੇ ਉਨ੍ਹਾਂ ਇਸ ਦੌਰਾਨ ਪ੍ਰਦਰਸ਼ਨ ਦੀ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕਣਕ ਖ਼ਰੀਦ ਦੇ ਨਿਯਮਾਂ ’ਚ ਢਿੱਲ ਦੇਣ ਦੀ ਵੀ ਮੰਗ ਰੱਖੀ ਜਾ ਰਹੀ ਹੈ।
;
;
;
;
;
;
;
;