JALANDHAR WEATHER

ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਤ

ਮੋਗਾ, 15 ਅਪ੍ਰੈਲ - ਮੋਗਾ ਵਿਖੇ ਪੰਡੋਰੀ ਰੋਡ ਦੇ ਸਾਹਮਣੇ ਜਲੰਧਰ ਰੋਡ ਥਾਣਾ ਧਰਮਕੋਟ ਅਧੀਨ ਪੈਂਦੇ ਰੋਡ ਉੱਪਰ ਸਕੋਰਪੀਓ ਸਵਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ‌ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੈਰੀ 29 ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਗੈਰੀ ਕਲੈਕਸ਼ਨ ਦੇ ਨਾਮ ’ਤੇ ਧਰਮਕੋਟ ਵਿਖੇ ਰੈਡੀਮੇਟ ਕੱਪੜਿਆਂ ਦੀ ਦੁਕਾਨ ਕਰਦਾ ਸੀ ਅਤੇ ਘਰ ਕਹਿ ਕੇ ਗਿਆ ਸੀ ਕਿ ਕਾਰ ਧੁਆਉਣ ਚੱਲਿਆ ਹੈ ਅਤੇ ਜਦੋਂ ਕਾਫ਼ੀ ਦੇਰ ਹੋਣ ਦੇ ਬਾਵਜੂਦ ਫੋਨ ਨਹੀਂ ਲੱਗਿਆ ਤਾਂ ਭਾਲ ਕਰਦਿਆਂ ਹੋਏ ਜਦੋਂ ਉਨ੍ਹਾਂ ਦੇ ਦੁਕਾਨ ਦਾ ਮੁਲਾਜ਼ਮ ਉਥੇ ਪਹੁੰਚਿਆ ਤਾਂ ਖ਼ੂਨ ਨਾਲ ਭਰਿਆ ਮ੍ਰਿਤਕ ਗੁਰਪ੍ਰੀਤ ਸਕੋਰਪੀਓ ਗੱਡੀ ਵਿਚ ਹੀ ਪਿਆ ਮਿਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਕਤ ਜਗ੍ਹਾ ’ਤੇ ਪਹੁੰਚ ਕੇ ਗੁਰਪ੍ਰੀਤ ਨੂੰ ਉਸੇ ਗੱਡੀ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ।

ਇਥੇ ਦੱਸਣ ਯੋਗ ਇਹ ਵੀ ਬਣਦਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਧਮਕੀ ਵੀ ਮਿਲੀ ਸੀ ਤੇ ਉਸ ਨੂੰ ਗਨਮੈਨ ਵੀ ਮਿਲਿਆ ਹੋਇਆ ਸੀ। ਫਿਲਹਾਲ ਪਰਿਵਾਰਕ ਮੈਂਬਰ ਕੁਝ ਵੀ ਬੋਲਣ ਸਥਿਤੀ ਵਿਚ ਨਹੀਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ