ਟੂਰ ਐਂਡ ਟ੍ਰੈਵਲ ਦੀ ਦੁਕਾਨ ਤੋਂ 3 ਲੁਟੇਰੇ 1 ਲੱਖ 8000 ਦੀ ਨਕਦੀ ਲੈ ਕੇ ਫਰਾਰ
ਜਲੰਧਰ , 15 ਅਪ੍ਰੈਲ (ਗੌਰਵ ) - ਜਲੰਧਰ ਦੇ ਪੁਲਿਸ ਸਟੇਸ਼ਨ 2 ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਰਨਾਮਦਾਸਪੁਰਾ ਵਿਚ ਵੈਸਟ ਐਂਡ ਵੈਸਟਰਨ ਯੂਨੀਅਨ ਟੂਰ ਐਂਡ ਟ੍ਰੈਵਲ ਦੁਕਾਨ ਤੋਂ 3 ਲੁਟੇਰੇ 1 ਲੱਖ 8000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ 3 ਲੁਟੇਰੇ ਸ਼ਾਮ ਨੂੰ ਦੁਕਾਨ ਵਿਚ ਦਾਖ਼ਲ ਹੋਏ। ਇਕ ਲੁਟੇਰਾ ਦੁਕਾਨ ਵਿਚ ਦਾਖ਼ਲ ਹੋਇਆ, ਜਦੋਂ ਕਿ 2 ਹੋਰ ਬਾਹਰ ਖੜ੍ਹੇ ਸਨ। ਲੁਟੇਰਿਆਂ ਨੇ ਅੰਦਰ ਬੈਠੀ ਇਕ ਕੁੜੀ ਤੋਂ ਟਿਕਟਾਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ।
ਫਿਰ ਉਸ ਨੇ ਕੁੜੀ 'ਤੇ ਹਮਲਾ ਕੀਤਾ, ਸੇਫ ਵਿਚੋਂ ਨਕਦੀ ਲੈ ਲਈ, ਅਤੇ ਤਿੰਨੋਂ ਲੁਟੇਰੇ ਮੌਕੇ ਤੋਂ ਭੱਜ ਗਏ। ਪੀੜਤ ਦੁਕਾਨ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ, ਥਾਣਾ 2 ਦੇ ਇੰਚਾਰਜ ਅਤੇ ਏ.ਸੀ.ਪੀ. ਅਜੈ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏ.ਸੀ.ਪੀ. ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ਾਮ 6:22 ਵਜੇ ਦਿੱਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ 2 ਨੌਜਵਾਨ ਪਹਿਲਾਂ ਦੁਪਹਿਰ 3:30 ਵਜੇ ਦੁਕਾਨ 'ਤੇ ਮਾਸਕ ਪਹਿਨ ਕੇ ਆਏ ਸਨ।
;
;
;
;
;
;
;