JALANDHAR WEATHER

ਸਰਕਾਰੀ ਖਰੀਦ ਬਗੈਰ ਕਿਸਾਨਾਂ ਦੀ ਵੱਡੇ ਪੱਧਰ ’ਤੇ ਕਾਟ ਕੱਟ ਕੇ ਸਿੱਧੀ ਕਣਕ ਕੁਝ ਆੜ੍ਹਤੀਆਂ ਵਲੋਂ ਲੈਣ ਕਰਕੇ ਬਹੁਤੇ ਆੜ੍ਹਤੀ ਪਰੇਸ਼ਾਨ

ਅਮਰਕੋਟ (ਤਰਨਤਾਰਨ), 15 ਅਪ੍ਰੈਲ (ਭੱਟੀ)- ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀਆਂ ਮੰਡੀਆਂ ’ਚ ਕਣਕ ਦੀ ਪੂਰੀ ਤਰ੍ਹਾਂ ਆਮਦ ਹੋਈ ਪਰ ਸਰਕਾਰੀ ਖ਼ਰੀਦ ਪ੍ਰਬੰਧ ਕਿਧਰੇ ਨਜ਼ਰ ਨਹੀਂ ਆ ਰਹੇ। ਮੰਡੀਆਂ ’ਚ ਕਣਕ ਲੈ ਕੇ ਜਾਣ ਵਾਲੇ ਟਰੈਕਟਰ ਟਰਾਲੀ ਦਾ ਕਿਸੇ ਗੇਟ ’ਤੇ ਮਾਰਕੀਟ ਕਮੇਟੀ ਕਰਮਚਾਰੀ ਵਲੋਂ ਅਜੇ ਤੱਕ ਕਣਕ ਦੀ ਆਮਦ ਚੈੱਕ ਕਰਨ ਲਈ ਕੋਈ ਗੇਟ ਪਾਸ ਨੋਟ ਨਹੀਂ ਕੀਤਾ ਜਾ ਰਿਹਾ, ਸਗੋਂ ਬਹੁਤ ਸਾਰੇ ਆੜ੍ਹਤੀ ਮਾਰਕੀਟ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਸਿੱਧਾ ਬਾਹਰ ਦੀ ਬਾਹਰ ਧਰਮ ਕੰਡਾ ਕਰਵਾ ਕੇ ਮੋਟੀ ਕਾਟ ਕੱਟ ਕੇ ਕਣਕ ਉਤਰਵਾ ਰਹੇ ਹਨ, ਜਿਸ ਕਾਰਨ ਜਿਨ੍ਹਾਂ ਆੜ੍ਹਤੀਆਂ ਨੇ ਕਿਸਾਨਾਂ ਨੂੰ ਉਗਰਾਹੀਆਂ ਦਿੱਤੀਆਂ, ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੇ ਆੜ੍ਹਤੀ ਮੰਡੀਆਂ ’ਚੋਂ ਕਿਸਾਨਾਂ ਦੇ ਪੈਸੇ ਮਾਰ ਕੇ ਭੱਜ ਜਾਂਦੇ ਹਨ, ਜਿਹੜੇ ਕਿਸਾਨਾਂ ਨੂੰ ਲਾਲਚ ਦੇ ਕੇ ਹੁਣ ਖ਼ਰੀਦ ਤੋਂ ਬਗੈਰ ਸਿੱਧਾ ਕੰਡਾ ਕਰਵਾ ਕੇ ਕਣਕ ਲੁਹਾ ਰਹੇ ਹਨ। ਇਸ ਮੌਕੇ ਮੰਡੀ ਅਮਰਕੋਟ ਦੇ ਆੜ੍ਹਤੀ ਯੂਨੀਅਨ ਦੇ ਗੁਰਪ੍ਰਸੰਨ ਸਿੰਘ ਭੋਲਾ ਨੇ ਕਿਹਾ ਕਿ ਅਜੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਸ਼ਾਇਦ ਕੱਲ੍ਹ ਤੱਕ ਹੋ ਜਾਵੇ। ਖ਼ਰੀਦ ਏਜੇਂਸੀਆਂ ਦੀ ਹੜਤਾਲ ਦਾ ਰੌਲਾ ਹੈ। ਇਸ ਤਰ੍ਹਾਂ ਕੁਝ ਹੋਰ ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਾਣਾ ਮੰਡੀਆਂ ਤੇ ਫੋਕਲ ਪੁਆਇੰਟਾਂ ਤੋਂ ਦੂਰ ਬਣੇ ਫੜ੍ਹ ਅੰਦਰ ਪਿਛਲੇ ਸੀਜ਼ਨ ਦੌਰਾਨ ਕਿਸਾਨਾਂ ਦੀ ਫ਼ਸਲ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਵਾਰ ਆਰਜੀ ਫੜ ਅੱਗੇ ਨਾਲੋਂ ਵੀ ਜ਼ਿਆਦਾ ਪਿੰਡਾਂ ’ਚ ਬਣੇ ਹੋਏ ਹਨ, ਜਿਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ