ਮੈਲਬੌਰਨ ਸਿੱਖ ਖੇਡਾਂ 'ਚ ਮਹਿਲ ਕਲਾਂ ਦੇ ਗੱਭਰੂ ਜੋਬਨ ਸਿੱਧੂ ਬਣਿਆ ਸਰਵੋਤਮ ਭੰਗੜਾ ਕਲਾਕਾਰ
ਮਹਿਲ ਕਲਾਂ,5 ਅਪ੍ਰੈਲ (ਅਵਤਾਰ ਸਿੰਘ ਅਣਖੀ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਬੀਤੇ ਦਿਨੀਂ ਬੜੀ ਧੂਮ-ਧਾਮ ਨਾਲ ਸੰਪੰਨ ਹੋਈਆਂ 38ਵੀਆਂ ਸਿੱਖ ਖੇਡਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਕਸਬੇ ਮਹਿਲ ਕਲਾਂ ਦੇ ਨੌਜਵਾਨ ਜੋਬਨ ਸਿੱਧੂ ਨੇ ਅੰਡਰ 18 ਵਰਗ 'ਚ ਆਪਣੀ ਕਲਾ ਦਾ ਲੋਹਾ ਮਨਵਾਉਂਦਿਆਂ 'ਸਰਵੋਤਮ ਭੰਗੜਾ ਕਲਾਕਾਰ' ਦਾ ਖ਼ਿਤਾਬ ਹਾਸਲ ਕਰਕੇ ਵਿਦੇਸ਼ੀ ਧਰਤੀ 'ਤੇ ਪਿੰਡ ਅਤੇ ਮਾਪਿਆਂ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਪੀ.ਐੱਫ਼.ਡੀ.ਏ. ਮੈਲਬੌਰਨ ਦੀ ਅਗਵਾਈ ਹੇਠ ਭੰਗੜੇ ਦੀਆਂ ਬਰੀਕੀਆਂ ਸਿੱਖਣ ਵਾਲੇ ਇਸ ਹੋਣਹਾਰ ਨੌਜਵਾਨ ਨੇ ਸਿੱਖ ਖੇਡਾਂ ਦੇ ਵੱਡੇ ਮੰਚ 'ਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਪੇਸ਼ ਕਰਦਿਆਂ ਦਰਸ਼ਕਾਂ ਅਤੇ ਜੱਜਾਂ ਦਾ ਮਨ ਮੋਹ ਲਿਆ। ਜ਼ਿਕਰਯੋਗ ਹੈ ਕਿ ਮਹਿਲ ਕਲਾਂ ਦਾ ਇਹ ਨੌਜਵਾਨ ਜੋਬਨ ਸਿੱਧੂ ਪੁੱਤਰ ਸੋਨੀ ਸਿੱਧੂ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਭਰ ਵਿਚ ਹੋਣ ਵਾਲੇ ਵੱਖ-ਵੱਖ ਭੰਗੜਾ ਮੁਕਾਬਲਿਆਂ ਵਿਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਕਈ ਸਨਮਾਨ ਹਾਸਲ ਕਰ ਚੁੱਕਾ ਹੈ।
;
;
;
;
;
;
;
;