ਹੈਦਰਾਬਾਦ ਨੇ ਲਖਨਊ ਨੂੰ ਦਿੱਤਾ 157 ਦੌੜਾਂ ਦਾ ਟੀਚਾ
ਹੈਦਰਾਬਾਦ, 5 ਅਪ੍ਰੈਲ- ਸਨਰਾਈਜਰਜ਼ ਹੈਦਰਾਬਾਦ ਨੇ ਲਖਨਊ ਸੁਪਰ ਜਾਇੰਟਸ ਨੂੰ 157 ਦੌੜਾਂ ਦਾ ਟੀਚਾ ਦਿੱਤਾ ਹੈ। ਅੱਜ ਆਈਪੀਐਲ ਵਿਚ ਇਕ ਡਬਲ ਹੈਡਰ ਖੇਡਿਆ ਜਾ ਰਿਹਾ ਹੈ। ਪਹਿਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਅਤੇ ਲਖਨਊ ਸੁਪਰ ਜਾਇੰਟਸ (ਐਲਐਸਜੀ) ਵਿਚਕਾਰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ।
ਐਸਆਰਐਚ ਲਈ ਹੇਨਰਿਕ ਕਲਾਸੇਨ (62) ਅਤੇ ਨਿਤੀਸ਼ ਕੁਮਾਰ ਰੈੱਡੀ (56) ਨੇ ਅਰਧ ਸੈਂਕੜੇ ਲਗਾਏ। ਦੋਵਾਂ ਨੇ 5ਵੀਂ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਲਈ, ਮੁਹੰਮਦ ਸ਼ਮੀ, ਪ੍ਰਿੰਸ ਯਾਦਵ ਅਤੇ ਆਵੇਸ਼ ਖਾਨ ਨੇ 2-2 ਵਿਕਟਾਂ ਲਈਆਂ। ਦਿਗਵੇਸ਼ ਰਾਠੀ ਅਤੇ ਮਨੀਮਰਣ ਸਿਧਾਰਥ ਨੇ 1-1 ਵਿਕਟ ਲਈ। ਹਰਸ਼ਲ ਪਟੇਲ ਨੂੰ ਰਿਸ਼ਭ ਪੰਤ ਨੇ ਰਨ ਆਊਟ ਕੀਤਾ।
;
;
;
;
;
;
;
;