'ਆਪ' ਦੇ ਜੁਝਾਰੂ ਆਗੂ ਗਗਨਦੀਪ ਠੀਕਰੀਵਾਲ ਦਾ ਦਿਹਾਂਤ
ਮਹਿਲ ਕਲਾਂ,5 ਅਪ੍ਰੈਲ (ਅਵਤਾਰ ਸਿੰਘ ਅਣਖੀ) - ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਗਗਨਦੀਪ ਸਿੰਘ ਠੀਕਰੀਵਾਲਾ (30) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਠੀਕਰੀਵਾਲਾ ਅੱਜ ਖੇਤਾਂ 'ਚੋਂ ਸਰੋਂ ਦੀ ਕੱਢਾਈ ਦਾ ਕੰਮ ਨਿਬੇੜ ਕੇ ਘਰ ਆਏ ਅਤੇ ਥਕਾਵਟ ਕਰਕੇ ਸੌਂ ਗਏ , ਪਰ ਜਦੋਂ ਰਾਤ ਵੇਲੇ ਘਰਦਿਆਂ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।। ਗਗਨਦੀਪ ਠੀਕਰੀਵਾਲ ਦਾ ਅੰਤਿਮ ਸੰਸਕਾਰ 6 ਅਪ੍ਰੈਲ, ਸੋਮਵਾਰ ਨੂੰ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਕੀਤਾ ਜਾਵੇਗਾ।
;
;
;
;
;
;
;
;