ਪਿੱਕਅਪ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 43 ਸਾਲਾ ਨੌਜਵਾਨ ਦੀ ਮੌਤ
ਸਮਾਧ ਭਾਈ, 29 ਮਾਰਚ (ਜਗਰੂਪ ਸਿੰਘ ਸਰੋਆ)-ਪਿੰਡ ਗੁਲਾਬ ਸਿੰਘ ਵਾਲਾ (ਮੋਗਾ) ਵਿਖੇ ਪਿੰਡ ਸੰਗਤਪੁਰਾ ਜਾ ਰਹੇ 43 ਸਾਲਾ ਨੌਜਵਾਨ ਬਹਾਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹਾਕਮ ਸਿੰਘ ਵਾਲਾ (ਬਠਿੰਡਾ) ਦੇ ਮੋਟਰਸਾਈਕਲ ਨੂੰ ਕੋਟਲਾ ਰਾਏਕਾ ਰੋਡ 'ਤੇ ਪਿੱਕਅਪ ਚਾਲਕ ਵਲੋਂ ਟੱਕਰ ਮਾਰ ਦੇਣ ਨਾਲ ਮੌਤ ਹੋ ਗਈ। ਮ੍ਰਿਤਕ ਗੱਡੀਆਂ ਨੂੰ ਬਾਡੀਆਂ ਲਾਉਣ ਦਾ ਕੰਮ ਕਰਦਾ ਸੀ ਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ 13 ਸਾਲ ਦੀ ਪੁੱਤਰੀ ਤੇ 10 ਸਾਲ ਦਾ ਪੁੱਤਰ ਛੱਡ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਪੁਲਿਸ ਕਰਮਚਾਰੀ ਅਮਰਜੀਤ ਸਿੰਘ ਅਨੁਸਾਰ ਪਿੱਕਅਪ ਚਾਲਕ ਗੁਰਦੀਪ ਸਿੰਘ ਪੁੱਤਰ ਰਾਜ ਸਿੰਘ ਪਿੰਡ ਕਾਹਨ ਸਿੰਘ ਵਾਲਾ (ਕੋਟਲਾ ਰਾਏਕਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;