ਭਾਜਪਾ ਨੇ ਗੁਜਰਾਤ ਨੂੰ ਬਰਬਾਦ ਕਰ ਦਿੱਤਾ- ਕੇਜਰੀਵਾਲ
ਜਾਮਨਗਰ (ਗੁਜਰਾਤ), 26 ਮਾਰਚ- 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਜਾਮਨਗਰ ਵਿਚ ਬੋਲਦਿਆਂ ਕਿਹਾ, "30 ਸਾਲਾਂ ਤੋਂ ਭਾਜਪਾ ਗੁਜਰਾਤ ਨੂੰ ਲੁੱਟ ਰਹੀ ਹੈ। ਉਨ੍ਹਾਂ ਨੇ ਸਭ ਕੁਝ ਲੁੱਟ ਲਿਆ ਹੈ; ਸਕੂਲਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹਸਪਤਾਲਾਂ ਨੂੰ ਤਬਾਹ ਕਰ ਦਿੱਤਾ ਹੈ। ਜਦੋਂ ਉਹ ਸੜਕਾਂ ਬਣਾਉਂਦੇ ਹਨ, ਤਾਂ ਉਹ ਦੋ ਦਿਨਾਂ ’ਚ ਹੀ ਢਹਿ-ਢੇਰੀ ਹੋ ਜਾਂਦੀਆਂ ਹਨ। ਭ੍ਰਿਸ਼ਟਾਚਾਰ ਇੰਨਾ ਫੈਲਿਆ ਹੋਇਆ ਹੈ ਕਿ ਕਿਸੇ ਵੀ ਵਿਭਾਗ ’ਚ ਕੋਈ ਕੰਮ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੁੰਦਾ। ਕਾਂਗਰਸ ਅਤੇ ਭਾਜਪਾ - ਦੋਵੇਂ ਪਾਰਟੀਆਂ ਆਪਸ ’ਚ ਮਿਲੀਆਂ ਹੋਈਆਂ ਹਨ। ਦੋਵਾਂ ਪਾਰਟੀਆਂ ਦੇ ਨੇਤਾਵਾਂ ਦੇ ਸਾਂਝੇ ਕਾਰੋਬਾਰ ਹਨ। ਕਾਂਗਰ ਨਹੀਂ ਚਾਹੁੰਦੀ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। 30 ਸਾਲ ਪਹਿਲਾਂ ਇਕ ਸਮਾਂ ਸੀ, ਜਦੋਂ ਗੁਜਰਾਤ ਦੇਸ਼ ਦਾ ਨੰਬਰ ਇਕ ਸੂਬਾ ਸੀ। ਇਨ੍ਹਾਂ 30 ਸਾਲਾਂ ਅੰਦਰ ਭਾਜਪਾ ਨੇ ਗੁਜਰਾਤ ਨੂੰ ਬਰਬਾਦ ਕਰ ਦਿੱਤਾ ਹੈ। ਭਾਜਪਾ ਸਿਰਫ਼ ਅਤੇ ਸਿਰਫ਼ ਅਰਬਪਤੀਆਂ ਅਤੇ ਕਰੋੜਪਤੀਆਂ ਦੀ ਪਾਰਟੀ ਹੈ।"ਭਾਜਪਾ ਨੇ ਗੁਜਰਾਤ ਨੂੰ ਬਰਬਾਦ ਕਰ ਦਿੱਤਾ- ਕੇਜਰੀਵਾਲ
ਜਾਮਨਗਰ, ਗੁਜਰਾਤ : 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਜਾਮਨਗਰ ਵਿਚ ਬੋਲਦਿਆਂ ਕਿਹਾ, "30 ਸਾਲਾਂ ਤੋਂ ਭਾਜਪਾ ਗੁਜਰਾਤ ਨੂੰ ਲੁੱਟ ਰਹੀ ਹੈ। ਉਨ੍ਹਾਂ ਨੇ ਸਭ ਕੁਝ ਲੁੱਟ ਲਿਆ ਹੈ; ਸਕੂਲਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹਸਪਤਾਲਾਂ ਨੂੰ ਤਬਾਹ ਕਰ ਦਿੱਤਾ ਹੈ। ਜਦੋਂ ਉਹ ਸੜਕਾਂ ਬਣਾਉਂਦੇ ਹਨ, ਤਾਂ ਉਹ ਦੋ ਦਿਨਾਂ ’ਚ ਹੀ ਢਹਿ-ਢੇਰੀ ਹੋ ਜਾਂਦੀਆਂ ਹਨ। ਭ੍ਰਿਸ਼ਟਾਚਾਰ ਇੰਨਾ ਫੈਲਿਆ ਹੋਇਆ ਹੈ ਕਿ ਕਿਸੇ ਵੀ ਵਿਭਾਗ ’ਚ ਕੋਈ ਕੰਮ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੁੰਦਾ। ਕਾਂਗਰਸ ਅਤੇ ਭਾਜਪਾ - ਦੋਵੇਂ ਪਾਰਟੀਆਂ ਆਪਸ ’ਚ ਮਿਲੀਆਂ ਹੋਈਆਂ ਹਨ। ਦੋਵਾਂ ਪਾਰਟੀਆਂ ਦੇ ਨੇਤਾਵਾਂ ਦੇ ਸਾਂਝੇ ਕਾਰੋਬਾਰ ਹਨ। ਕਾਂਗਰ ਨਹੀਂ ਚਾਹੁੰਦੀ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। 30 ਸਾਲ ਪਹਿਲਾਂ ਇਕ ਸਮਾਂ ਸੀ, ਜਦੋਂ ਗੁਜਰਾਤ ਦੇਸ਼ ਦਾ ਨੰਬਰ ਇਕ ਸੂਬਾ ਸੀ। ਇਨ੍ਹਾਂ 30 ਸਾਲਾਂ ਅੰਦਰ ਭਾਜਪਾ ਨੇ ਗੁਜਰਾਤ ਨੂੰ ਬਰਬਾਦ ਕਰ ਦਿੱਤਾ ਹੈ। ਭਾਜਪਾ ਸਿਰਫ਼ ਅਤੇ ਸਿਰਫ਼ ਅਰਬਪਤੀਆਂ ਅਤੇ ਕਰੋੜਪਤੀਆਂ ਦੀ ਪਾਰਟੀ ਹੈ।"
;
;
;
;
;
;
;
;