ਸਿੱਧੂ ਮੂਸੇਵਾਲਾ ਦੇ 'ਬਰੋਟਾ' ਗੀਤ ਨੇ ਵਿਸ਼ਵ ਭਰ 'ਚ ਕਾਇਮ ਕੀਤਾ ਰਿਕਾਰਡ
ਮਾਨਸਾ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 'ਬਰੋਟਾ' ਗੀਤ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। 28 ਨਵੰਬਰ 2025 ਨੂੰ ਜਾਰੀ ਕੀਤੇ ਇਸ ਗੀਤ ਨੂੰ ਯੂ ਟਿਊਬ 'ਤੇ 10 ਕਰੋੜ ਤੋਂ ਵਧੇਰੇ ਲੋਕਾਂ ਵਲੋਂ ਸੁਣਿਆ ਗਿਆ ਹੈ ਅਤੇ 1 ਕਰੋੜ ਤੋਂ ਵਧੇਰੇ ਟਿੱਪਣੀਆਂ ਵੀ ਹੋਈਆਂ ਹਨ। ਇਹ ਗੀਤ ਸੁਣਨ ਤੇ ਕੁਮੈਂਟਾਂ ਦੇ ਮਾਮਲੇ 'ਚ ਵਿਸ਼ਵ ਭਰ 'ਚ ਦੂਸਰੇ ਸਥਾਨ 'ਤੇ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਸਿੱਧੂ ਦਾ ਨਵਾਂ ਗੀਤ ਵੀ ਜਲਦ ਜਾਰੀ ਹੋਵੇਗਾ। ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ ਦਿੰਦਿਆਂ ਦੱਸਿਆ ਗਿਆ ਹੈ ਕਿ ਜਲਦ ਹੀ ਸੰਗੀਤ ਜਗਤ 'ਚ ਨਵਾਂ ਧਮਾਕਾ ਹੋਵੇਗਾ। ਕਾਬਿਲੇ-ਗ਼ੌਰ ਰਹੇ 29 ਮਈ 2022 ਨੂੰ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦੇ ਦਰਜਨ ਦੇ ਕਰੀਬ ਗੀਤ ਜਾਰੀ ਹੋਏ ਹਨ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ।
;
;
;
;
;
;
;
;