JALANDHAR WEATHER

ਬਲਾਕ ਸੰਮਤੀ ਚੇਅਰਮੈਨ ਚੋਣ, ਅਕਾਲੀ ਮੈਂਬਰਾਂ ਨੂੰ ਪੁਲਿਸ ਨੇ ਰੋਕਿਆ, ਸਥਿਤੀ ਤਣਾਅ-ਪੂਰਨ

ਤਲਵੰਡੀ ਸਾਬੋ, (ਬਠਿੰਡਾ), 24 ਮਾਰਚ (ਰਣਜੀਤ ਸਿੰਘ ਰਾਜੂ)- ਬਲਾਕ ਸੰਮਤੀ ਤਲਵੰਡੀ ਸਾਬੋ ਦੇ ਚੇਅਰਮੈਨ ਦੀ ਚੋਣ ਲਈ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਰੱਖੀ ਮੀਟਿੰਗ ਦੌਰਾਨ ਉਦੋਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਪੁਲਿਸ ਨੇ ਮੀਟਿੰਗ ’ਚ ਸ਼ਾਮਿਲ ਹੋਣ ਪੁੱਜੇ ਅਕਾਲੀ ਦਲ (ਬਾਦਲ) ਦੇ 10 ਬਲਾਕ ਸੰਮਤੀ ਮੈਂਬਰਾਂ ਨੂੰ ਮੀਟਿੰਗ ’ਚ ਵੜਨ ਤੋਂ ਜ਼ਬਰੀ ਰੋਕ ਦਿੱਤਾ। ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ’ਚ ਅਕਾਲੀ ਦਲ ਦੇ 10 ਮੈਂਬਰ ਜਿੱਤੇ, ਜਦੋਂਕਿ ਆਮ ਆਦਮੀ ਪਾਰਟੀ ਦੇ 9 ਮੈਂਬਰ ਜਿੱਤੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਚੇਅਰਮੈਨ ਦੀ ਚੋਣ ਰੱਖੀ ਗਈ ਹੈ ਤਾਂ ਅਕਾਲੀ ਮੈਂਬਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ, ਤਾਂ  ਆਪ ਦਾ ਚੇਅਰਮੈਨ ਬਣਾਇਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ