ਕੋਲੰਬੀਆ ਦੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 66 ਲੋਕਾਂ ਦੀ ਮੌਤ
ਬੋਗੋਰੋਟਾ, 24 ਮਾਰਚ- ਸੋਮਵਾਰ ਨੂੰ ਕੋਲੰਬੀਆ ਵਿਚ ਉਡਾਣ ਭਰਨ ਦੌਰਾਨ ਇਕ ਏਅਰ ਫੋਰਸ ਹਰਕੂਲਸ ਸੀ-130 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਹੁਣ ਤੱਕ 66 ਸੈਨਿਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਹਨ, ਜਦੋਂ ਕਿ ਚਾਰ ਸੈਨਿਕ ਅਜੇ ਵੀ ਲਾਪਤਾ ਹਨ।
ਇਕ ਫੌਜੀ ਸੂਤਰ ਨੇ ਦੱਸਿਆ ਕਿ 58 ਸੈਨਿਕ, ਛੇ ਹਵਾਈ ਸੈਨਾ ਕਰਮਚਾਰੀ ਅਤੇ ਦੋ ਪੁਲਿਸ ਅਧਿਕਾਰੀ ਮਾਰੇ ਗਏ ਹਨ। ਜਾਣਕਾਰੀ ਅਨੁਸਾਰ ਜਹਾਜ਼ ਵਿਚ 114 ਸੈਨਿਕ ਅਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਦੱਖਣੀ ਐਮਾਜ਼ਾਨ ਖੇਤਰ ਦੇ ਪਿਊਰਟੋ ਲੇਗੁਇਜ਼ਾਮੋ ਵਿਚ ਵਾਪਰਿਆ। ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਜਹਾਜ਼ ਰਨਵੇਅ ਤੋਂ ਲਗਭਗ 1.5 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ।
;
;
;
;
;
;
;
;