ਸ਼ੇਖੂਪੁਰ ਵਿਖੇ ਇਕ ਘਰ ਵਿਚੋਂ ਅਣਪਛਾਤੇ ਵਿਅਕਤੀ 75 ਲੱਖ ਦਾ ਸੋਨਾ, ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ
ਕਪੂਰਥਲਾ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਬੀਤੀ ਰਾਤ ਸ਼ੇਖੂਪੁਰ ਦੇ ਵਾਰਡ ਨੰਬਰ 34 ਵਿਚ ਕੁੱਝ ਅਣਪਛਾਤੇ ਵਿਅਕਤੀ ਇਕ ਕੋਠੀ ਵਿਚੋਂ ਲਗਭਗ 75 ਲੱਖ ਰੁਪਏ ਦਾ ਸੋਨਾ, ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਰਾਤ ਹੁਸ਼ਿਆਰਪੁਰ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਰਾਤ 9 ਵਜੇ ਘਰੋਂ ਗਏ ਸਨ ਤੇ ਜਦੋਂ ਉਹ ਲਗਭਗ ਢਾਈ ਵਜੇ ਦੇ ਕਰੀਬ ਵਾਪਸ ਘਰ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਅੰਦਰ ਵੜ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਣ ਤੋਂ ਬਾਅਦ ਜਦੋਂ ਘਰ ਵਿਚ ਪਏ ਸੋਨੇ ਤੇ ਹੋਰ ਸਾਮਾਨ ਦੀ ਭਾਲ ਕੀਤੀ ਗਈ ਤਾਂ ਸਭ ਕੁਝ ਚੋਰੀ ਹੋ ਚੁੱਕਾ ਸੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਚੁੱਕ ਕੇ ਆਪਣੇ ਨਾਲ ਲੈ ਗਏ |
ਪੀੜਤ ਪਰਿਵਾਰ ਵਲੋਂ ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਘਰ ਵਿਚ ਪਹੁੰਚ ਕੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ | ਇਸ ਮੌਕੇ ਡਾਗ ਸਕੂਐਡ ਦੀ ਮਦਦ ਵੀ ਲਈ ਗਈ ਤੇ ਘਰ ਨੂੰ ਜਾਂਦੇ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਗਏ | ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੇ ਇਸ ਗਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ |
;
;
;
;
;
;
;
;
;