ਕੇਂਦਰ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਸੰਕਟ ਉਤੇ ਲਿਆ ਕੇ ਖੜ੍ਹਾ ਕੀਤਾ- ਵਿੱਤ ਮੰਤਰੀ
ਚੰਡੀਗੜ੍ਹ, 12 ਮਾਰਚ- ਕੇਂਦਰ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਸੰਕਟ ਉਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਬਾਹਰ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਗੈਸ ਤੇ ਤੇਲ ਦੇ ਸੰਕਟ ਨਾਲ ਜੂਝਣ ਦੀ ਕਗਾਰ ਉਤੇ ਖੜ੍ਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਦੇਸ਼ ਨੂੰ ਅਮਰੀਕਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰਕ ਸਮਝੌਤਾ ਤੇ ਈਰਾਨ-ਅਮਰੀਕਾ ਵਿਚਾਲੇ ਭਾਰਤ ਦੀ ਭੂਮਿਕਾ ਦੇਸ਼ ਦੇ ਆਮ ਲੋਕਾਂ ਤੇ ਮਜ਼ਦੂਰਾਂ ਲਈ ਹਾਨੀਕਾਰਕ ਹੈ। ਇਸ ਨੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰਨੀ ਹੈ, ਕਿਉਂ ਕਿ ਤੇਲ ਤੇ ਗੈਸ ਦੀ ਕੀਮਤਾਂ ਵਧ ਰਹੀਆਂ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਈਰਾਨ ਦੇ ਸੁਪਰੀਮ ਲੀਡਰ ਖਾਮਨੇਈ ਦੀ ਮੌਤ ਤੇ 165 ਸਕੂਲੀ ਵਿਦਿਆਰਥਣਾਂ ਦੀ ਬੰਬ ਨਾਲ ਹੋਈ ਮੌਤ ਦੇ ਮਾਮਲੇ ਉਤੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰੀ ਨੇ ਮੌਨ ਧਾਰਿਆ ਹੋਇਆ ਹੈ।
;
;
;
;
;
;
;
;
;