ਭਾਜਪਾ ਵਲੋਂ ਮੇਰੇ ’ਤੇ ਲਗਾਏੇ ਸਾਰੇ ਦੋਸ਼ ਝੂਠੇ- ਆਪ ਆਗੂ ਆਤਿਸ਼ੀ
ਨਵੀਂ ਦਿੱਲੀ, 20 ਜਨਵਰੀ (ਏ.ਐਨ.ਆਈ.)-ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਅਤੇ 'ਆਪ' ਆਗੂ ਆਤਿਸ਼ੀ ਨੇ ਕਿਹਾ, "ਭਾਜਪਾ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਮੇਰੇ ਪਰਿਵਾਰ ਅਤੇ ਮੈਨੂੰ ਸਿੱਖ ਗੁਰੂਆਂ, ਖਾਸ ਕਰਕੇ ਗੁਰੂ ਤੇਗ ਬਹਾਦਰ ਜੀ 'ਤੇ ਅਥਾਹ ਵਿਸ਼ਵਾਸ ਹੈ। ਕਪਿਲ ਮਿਸ਼ਰਾ ਦੀ ਝੂਠ ਬੋਲਣ ਦੀ ਆਦਤ ਕੋਈ ਨਵੀਂ ਨਹੀਂ ਹੈ। ਇਹ ਉਹੀ ਕਪਿਲ ਮਿਸ਼ਰਾ ਹੈ, ਜਿਸਨੇ ਝੂਠਾ ਦੋਸ਼ ਲਗਾਇਆ ਸੀ ਕਿ ਉਸਨੇ ਅਰਵਿੰਦ ਕੇਜਰੀਵਾਲ ਨੂੰ ਆਪਣੀਆਂ ਅੱਖਾਂ ਨਾਲ ਪੈਸੇ ਲੈਂਦੇ ਦੇਖਿਆ ਸੀ। ਇਸੇ ਕਪਿਲ ਮਿਸ਼ਰਾ ਨੂੰ ਅਦਾਲਤ ’ਚ ਮੁਆਫ਼ੀ ਮੰਗਣੀ ਪਈ ਅਤੇ ਇਹ ਸਵੀਕਾਰ ਕਰਨਾ ਪਿਆ ਕਿ ਉਹ ਝੂਠ ਬੋਲ ਰਿਹਾ ਸੀ। ਇਸ ਮਾਮਲੇ ’ਚ ਵੀ ਕਪਿਲ ਮਿਸ਼ਰਾ ਨੂੰ ਮੁਆਫ਼ੀ ਮੰਗਣੀ ਪਵੇਗੀ ਅਤੇ ਇਹ ਮੰਨਣਾ ਪਵੇਗਾ ਕਿ ਉਹ ਝੂਠ ਬੋਲ ਰਿਹਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਕਪਿਲ ਮਿਸ਼ਰਾ ਨੇ ਪ੍ਰਦੂਸ਼ਣ 'ਤੇ ਚਰਚਾ ਕਰਨ ਤੋਂ ਬਚਣ ਲਈ ਆਪਣੀ ਘਟੀਆ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ ਹੈ। ਇਹ ਉਹੀ ਭਾਜਪਾ ਹੈ, ਜਿਸਨੇ ਕਿਸਾਨ ਅੰਦੋਲਨ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਵੇਲੇ ਸਾਡੇ ਸਿੱਖ ਭਰਾਵਾਂ ਨੂੰ ਖਾਲਿਸਤਾਨੀ ਕਿਹਾ ਸੀ। ਕਪਿਲ ਮਿਸ਼ਰਾ ਨੇ ਉਨ੍ਹਾਂ ਬਾਰੇ ਇੰਨੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਕਿ ਅਸੀਂ ਇਸਨੂੰ ਇੱਥੇ ਦੁਹਰਾ ਵੀ ਨਹੀਂ ਸਕਦੇ। ਭਾਜਪਾ ਸਿੱਖ ਭਾਈਚਾਰੇ ਨੂੰ ਨਫ਼ਰਤ ਕਰਦੀ ਹੈ, ਇਹ ਨਫ਼ਰਤ ਨਵੀਂ ਨਹੀਂ ਹੈ।"
;
;
;
;
;
;
;
;