"ਗੈਂਗਸਟਰ ’ਤੇ ਵਾਰ " ਮੁਹਿੰਮ ’ਚ ਪੰਜਾਬੀ ਪੂਰਨ ਸਾਥ ਦੇਣ - ਬਲਤੇਜ ਪੰਨੂੰ
ਚੰਡੀਗੜ੍ਹ, 20 ਜਨਵਰੀ-" ਗੈਂਗਸਟਰ ’ਤੇ ਵਾਰ " ਮੁਹਿੰਮ ’ਚ ਪੰਜਾਬੀ ਪੂਰਨ ਸਾਥ ਦੇਣ ਤੇ ਸਰਕਾਰ ਅਜਿਹੀਆਂ ਕਾਰਵਾਈਆਂ ’ਚ ਜੁੜੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦੇਵੇਗੀ। ਇਹ ਪ੍ਰਗਟਾਵਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ’ਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਮੀਡੀਆ ਸਲਾਹਕਾਰ ਬਲਤੇਜ ਪੰਨੂ ਵਲੋਂ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੈਂਗਸਟਰਵਾਦ 2007 ਤੋਂ ਲੈ ਕੇ 2017 ਤੱਕ ਫੈਲਿਆ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੂਰਨ ਸ਼ਹਿ ਦਿੱਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਜਿਹੀਆਂ ਕਾਰਵਾਈਆਂ ਵਿਚ ਜੁਟੇ ਲੋਕਾਂ ਨੂੰ ਹੁਣ ਨਹੀਂ ਬਖਸ਼ੇਗੀ। ਉਨ੍ਹਾਂ ਵਲੋਂ ਅੱਜ ਪੰਜਾਬ ’ਚ ਦੋ ਥਾਵਾਂ ’ਤੇ ਗੈਂਗਸਟਰ ਨਾਲ ਹੋਏ ਮੁਕਾਬਲਿਆਂ ਦੀ ਵੀ ਗੱਲ ਸਾਂਝੀ ਕੀਤੀ। ਬਲਤੇਜ ਪੰਨੂ ਨੇ ਇਹ ਗੱਲ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਭਾਰਤ ਦੀ ਪ੍ਰਮੁੱਖ ਤੇ ਚੰਗੀ ਪੁਲਿਸ ਵਜੋਂ ਗਿਣੀ ਜਾਂਦੀ ਹੈ। ਬਲਤੇਜ ਪੰਨੂ ਨੇ ਇਸ ਮੌਕੇ ਇਕ ਫੋਨ ਨੰਬਰ ਨੂੰ ਸਾਂਝਾ ਕਰਦਿਆਂ ਲੋਕਾਂ ਨੂੰ ਉਸ ਫੋਨ ’ਤੇ ਗੈਂਗਸਟਰਾਂ ਸਬੰਧੀ ਜਾਣਕਾਰੀ ਦੇਣ ਲਈ ਵੀ ਅਪੀਲ ਕੀਤੀ।
;
;
;
;
;
;
;