ਢਿੱਲਵਾਂ ਨੇੜੇ ਸੜਕ ਹਾਦਸੇ ’ਚ ਲੇਡੀ ਕਾਂਸਟੇਬਲ ਦੀ ਮੌਤ
ਕਪੂਰਥਲਾ/ਢਿੱਲਵਾਂ, 20 ਜਨਵਰੀ ( ਅਮਨਜੋਤ ਸਿੰਘ ਵਾਲੀਆ, ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ )- ਅੰਮ੍ਰਿਤਸਰ ਜੀ.ਟੀ ਰੋਡ ’ਤੇ ਢਿੱਲਵਾਂ ਨੇੜੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਉਪਰੰਤ ਟਰੱਕ ਹੇਠਾਂ ਆਉਣ ਕਾਰਨ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਪਤਨੀ ਅਰਸ਼ਦੀਪ ਸਿੰਘ ਵਾਸੀ ਹਮੀਰਾ, ਜੋ ਕਿ ਢਿੱਲਵਾਂ ਥਾਣੇ ’ਚ ਤਾਇਨਾਤ ਸੀ ਅਤੇ ਸਵੇਰੇ ਆਪਣੀ ਡਿਊਟੀ ’ਤੇ ਜਾ ਰਹੀ ਸੀ ਕਿ ਜਦੋਂ ਢਿੱਲਵਾਂ ਨੇੜੇ ਪਹੁੰਚੀ ਤਾਂ ਐਚ.ਪੀ. ਪੈਟਰੋਲ ਪੰਪ ਸਾਹਮਣੇ ਅਣਪਛਾਤੇ ਵਾਹਨ ਵਲੋਂ ਫੇਟ ਵੱਜਣ ਕਾਰਨ ਉਹ ਅਚਾਨਕ ਟਰੱਕ ਹੇਠਾਂ ਆ ਗਈ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਿਸ ਨੂੰ ਸੜਕ ਸੁਰੱਖਿਆ ਫੋਰਸ 108 ਐਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ, ਜਿੱਥੇ ਡਿਊਟੀ ਡਾਕਟਰ ਯੋਗਿਤਾ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਵਾ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;