ਹੌਲਦਾਰ ਇੰਟੈਲੀਜੈਸ ਸੁਖਵਿੰਦਰ ਸਿੰਘ ਰੰਧਾਵਾ ਬਣੇ ਸਹਾਇਕ ਥਾਣੇਦਾਰ
ਲੌਂਗੋਵਾਲ (ਸੰਗਰੂਰ) 18,ਜਨਵਰੀ (ਸ,ਸ,ਖੰਨਾ,ਵਿਨੋਦ) - ਐਸ.ਐਸ.ਪੀ, ਦਫ਼ਤਰ ਸੰਗਰੂਰ ਵਿਖੇ ਲੌਂਗੋਵਾਲ ਦੇ ਜੰਮਪਲ ਪੱਤੀ ਰੰਧਾਵਾ ਤੋਂ ਅਜੈਬ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਪੁਲਿਸ ਵਿਭਾਗ ਦੇ ਅੰਦਰ ਹੌਲਦਾਰ ਇੰਟੈਲੀਜੈਸ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨਾਂ ਦੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਵਧੀਆ ਸੇਵਾਵਾਂ ਦੇਣ ਬਦਲੇ ਹੌਲਦਾਰ ਸੁਖਵਿੰਦਰ ਸਿੰਘ ਰੰਧਾਵਾ ਦੇ ਮੋਢਿਆਂ ਤੇ ਸਟਾਰ ਲਗਾਕੇ ਚਰਨਪਾਲ ਸਿੰਘ ਮਾਂਗਟ ਡੀ.ਐਸ.ਪੀ. ਇੰਟੈਲੀਜੈਂਸ ਸੰਗਰੂਰ ਵਲੋਂ ਸਹਾਇਕ ਥਾਣੇਦਾਰ ਵਜੋਂ ਪਦ ਉੱਨਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਗਈ। ਇਸ ਮੌਕੇ , ਸਬ ਇੰਸਪੈਕਟਰ ਦਲਵੀਰ ਸਿੰਘ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
;
;
;
;
;
;
;
;