ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ
ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਕਰੀਬ ਇਕ ਦਹਾਕੇ ਬਾਅਦ ਕਲਾਨੌਰ ਵਿਚ ਗ੍ਰਾਮ ਪੰਚਾਇਤ ਦੇ ਗਠਨ ਲਈ ਪੈ ਰਹੀਆਂ ਵੋਟਾਂ ਦੀ ਅਲੱਗ ਤਸਵੀਰ ਹਰ ਵਾਰ ਸਾਹਮਣੇ ਆਉਂਦੀ ਹੈ। ਇਥੇ ਇਸ ਵਾਰ ਛੇ ਪੰਚਾਇਤਾਂ ਵਿਚ ਵੋਟਿੰਗ ਹੋ ਰਹੀ ਹੈ। ਇਥੇ ਵੋਟਾਂ ਪੈਣ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰ ਵੀ ਆਪਸ ਵਿਚ ਇਕੱਠੇ ਰਹਿੰਦੇ ਹਨ। ਅੱਜ ਵੀ ਇਹ ਤਸਵੀਰ ਵੇਖਣ ਲਈ ਸਾਹਮਣੇ ਆਈ ਜਦੋਂ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ।
;
;
;
;
;
;
;
;