JALANDHAR WEATHER

ਸੂਬੇ ਦੀ ਆਮਦਨ ਪੱਖੋਂ ਨਾਮਵਰ ਪੰਚਾਇਤ ਕਲਾਨੌਰ 'ਚ 13 ਸਾਲਾਂ ਬਾਅਦ ਅੱਜ ਪੈ ਰਹੀਆਂ ਵੋਟਾਂ

ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ) - ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬਾ ਕਲਾਨੌਰ ਦੀ ਆਮਦਨ ਪੱਖੋਂ ਸੂਬੇ ਦੀ ਮੋਹਰੀ ਪੰਚਾਇਤ ਵਿਚ 6 ਪੰਚਾਇਤਾਂ ਗ੍ਰਾਮ ਪੰਚਾਇਤ ਜੈਲਦਾਰਾਂ, ਗ੍ਰਾਮ ਪੰਚਾਇਤ ਮੌਜੋਵਾਲ, ਗ੍ਰਾਮ ਪੰਚਾਇਤ ਪੀਏਪੀ, ਗ੍ਰਾਮ ਪੰਚਾਇਤ ਚੱਕਰੀ, ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਪੁਰਾਣੀ 7 ਸਾਲ ਬਾਅਦ ਦੁਬਾਰਾ ਗਠਿਤ ਹੋਣ ਜਾ ਰਹੀਆਂ ਹਨ। ਇਨ੍ਹਾਂ ਪੰਚਾਇਤਾਂ ਦੇ ਗਠਨ ਲਈ ਕਲਾਨੌਰ ਵਾਸੀ 13 ਸਾਲਾਂ ਬਾਅਦ ਪੰਚਾਇਤੀ ਵੋਟਾਂ ਦੇ ਅਧਿਕਾਰ ਦੀ ਵਰਤੋਂ ਕਰਨ ਜਾ ਰਹੇ ਹਨ। ਦੱਸਣ ਯੋਗ ਹੈ ਕਿ ਨਾਮਜ਼ਦਗੀਆਂ ਤੋਂ ਬਾਅਦ ਗ੍ਰਾਮ ਪੰਚਾਇਤ ਚੱਕਰੀ ਅਤੇ ਗ੍ਰਾਮ ਪੰਚਾਇਤ ਪੀਏਪੀ ਵਿਚ ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਜਦਕਿ ਬਾਕੀ ਚਾਰਾਂ ਪੰਚਾਇਤਾਂ ਵਿਚ ਅੱਜ ਸਰਪੰਚੀ ਅਤੇ ਦੂਸਰੀਆਂ ਪੰਚਾਇਤਾਂ ਸਮੇਤ ਪੰਚਾਂ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਵਿਚ ਇਤਿਹਾਸਿਕ ਕਸਬੇ ਦੀ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ। ਇਥੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਮੇਤ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ