JALANDHAR WEATHER

ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਰੋਕਿਆ ਗਿਆ ਰਾਸ਼ਟਰਪਤੀ ਦਾ ਜਹਾਜ਼

ਰਾਜਾਸਾਂਸੀ, (ਅੰਮ੍ਰਿਤਸਰ), 16 ਜਨਵਰੀ (ਹਰਦੀਪ ਸਿੰਘ ਖੀਵਾ)- ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਦਿਨ ਪੰਜਾਬ ਦੇ ਦੌਰੇ ਲਈ ਪੁੱਜੇ ਹੋਏ ਹਨ। ਅੱਜ ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਉਨ੍ਹਾਂ ਆਪਣੀ ਵਿਸ਼ੇਸ਼ ਉਡਾਣ ਰਾਹੀਂ 9.30 ਵਜੇ ਆਦਮਪੁਰ ਹਵਾਈ ਅੱਡੇ ਲਈ ਰਵਾਨਾ ਹੋਣਾ ਸੀ, ਪਰੰਤੂ ਇਥੇ ਮੌਸਮ ਖ਼ਰਾਬ ਤੇ ਧੁੰਦ ਹੋਣ ਕਾਰਣ ਅੰਮਿ੍ਤਸਰ ਹਵਾਈ ਅੱਡੇ ’ਤੇ ਏ. ਟੀ. ਸੀ. (ਏਅਰ ਟਰੈਫਿਕ ਕੰਟਰੋਲ) ਵਲੋਂ ਕੋਈ ਵੀ ਰਿਸਕ ਨਾ ਲੈਂਦੇ ਹੋਏ ਰਾਸ਼ਟਰਪਤੀ ਦੀ ਵਿਸ਼ੇਸ਼ ਉਡਾਣ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਗਿਆ ਹੈ। ਇਸ ਜਹਾਜ ਨੂੰ ਰਵਾਨਾ ਕਰਨ ਲਈ ਆਗਿਆ ਨਹੀਂ ਦਿੱਤੀ ਗਈ। ਇਹ ਉਡਾਣ ਤਿੰਨ ਘੰਟੇ ਦੀ ਦੇਰੀ ਬਾਅਦ ਕਰੀਬ 12.30 ਵਜੇ ਰਵਾਨਾ ਹੋਵੇਗੀ। ਜਾਣਕਾਰੀ ਅਨੁਸਾਰ ਹੁਣ ਇਹ ਉਡਾਣ ਦਿੱਲੀ ਲਈ ਹੀ ਰਵਾਨਾ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ