ਅੱਜ ਜਲੰਧਰ ਆਉਣਗੇ ਰਾਸ਼ਟਰਪਤੀ ਮੁਰਮੂ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਜਲੰਧਰ, 16 ਜਨਵਰੀ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਜਲੰਧਰ ਦੌਰੇ ’ਤੇ ਹਨ। ਉਹ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਦੇ 21ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਹ ਦੌਰਾ ਨਾ ਸਿਰਫ਼ ਸੰਸਥਾ ਲਈ ਸਗੋਂ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ।
ਰਾਸ਼ਟਰਪਤੀ ਮੁਰਮੂ ਇਸ ਇਤਿਹਾਸਕ ਐਨ.ਆਈ.ਟੀ. ਜਲੰਧਰ ਸਮਾਰੋਹ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਰਿਪੋਰਟਾਂ ਅਨੁਸਾਰ ਕੁੱਲ 1,452 ਵਿਦਿਆਰਥੀਆਂ ਨੂੰ ਅੰਡਰਗ੍ਰੈਜੁਏਟ (ਬੀ.ਟੈਕ), ਪੋਸਟ ਗ੍ਰੈਜੂਏਟ (ਐਮ.ਟੈਕ, ਐਮ.ਬੀ.ਏ., ਐਮ.ਐਸ.ਸੀ.) ਅਤੇ ਪੀ.ਐਚ.ਡੀ. ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 31 ਵਿਦਿਆਰਥੀਆਂ ਨੂੰ ਰਾਸ਼ਟਰਪਤੀ ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕਰਨਗੇ।
ਰਾਸ਼ਟਰਪਤੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਨੂੰ 14 ਜਨਵਰੀ ਤੋਂ 16 ਜਨਵਰੀ ਤੱਕ 'ਨੋ ਫਲਾਇੰਗ ਜ਼ੋਨ' ਘੋਸ਼ਿਤ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਅੰਦਰ ਡਰੋਨ, ਰਿਮੋਟ-ਕੰਟਰੋਲ ਕੀਤੇ ਜਹਾਜ਼, ਨਿੱਜੀ ਹੈਲੀਕਾਪਟਰ ਅਤੇ ਗਰਮ ਹਵਾ ਦੇ ਗੁਬਾਰੇ ਉਡਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;
;