JALANDHAR WEATHER

ਅਗਲੇ ਬਜਟ ’ਚ ਪੂਰਾ ਹੋਵੇਗਾ 1 ਹਜ਼ਾਰ ਵਾਲਾ ਵਾਅਦਾ- ਮੁੱਖ ਮੰਤਰੀ ਪੰਜਾਬ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ- ਅੱਜ ਇਥੇ ਸਿਆਸੀ ਕਾਨਫ਼ਰੰਸ ਵਿਚ ਬੋਲਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤਾ 1 ਹਜ਼ਾਰ ਰੁਪਏ ਵਾਲਾ ਵਾਅਦਾ ਅਗਲੇ ਬਜਟ ਵਿਚ ਪੂਰਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਖੜ੍ਹੇ ਹੋਣ ਨਾਲ ਤੁਹਾਨੂੰ ਵਾਰੀ ਮਿਲਦੀ ਹੈ। ਇਹ ਲੋਕ ਲੁੱਟਣ ਦੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਕਾਂਗਰਸ ਵਲੋਂ ਰੈਲੀਆਂ ਕਰਨ ਤੋਂ ਇਨਕਾਰ ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਆਪਸ ’ਚ ਹੀ ਨਹੀਂ ਬਣਦੀ। ਸੁਖਬੀਰ ਸਿੰਘ ਬਾਦਲ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਕਹਿ ਰਹੇ ਹਨ ਕਿ ਬੋਲਣ ਵਾਲਾ ਕੋਈ ਨਹੀਂ ਹੈ, ਇਸ ਲਈ ਉਨ੍ਹਾਂ ਦੀ ਰੈਲੀ ਖ਼ਤਮ ਹੋ ਗਈ ਹੈ। ਬਾਦਲ ਦੀਆਂ ਬੱਸਾਂ ਵਿਚ ਆਏ ਜ਼ਿਆਦਾਤਰ ਲੋਕ ਇਸ ਸਮੇਂ 'ਆਪ' ਰੈਲੀ ਵਿਚ ਸ਼ਾਮਿਲ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ