JALANDHAR WEATHER

ਹਾਈਕੋਰਟ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ 19 ਖੋਖੇ ਸੀਲ

 

ਰਾਜਪੁਰਾ, 12 ਜਨਵਰੀ 2026 (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਤੋਂ 10 ਕਿਲੋਮੀਟਰ ਦੂਰ ਪਿੰਡ ਕਾਲੋ ਮਾਜਰਾ ਜਾਣ ਵਾਲੀ ਸੜਕ ‘ਤੇ ਅਤੇ ਜਾਂਸਲਾ ਬੱਸ ਸਟੈਂਡ ਦੇ ਨੇੜੇ 19 ਖੋਖੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੀਲ ਕਰ ਦਿੱਤੇ ਗਏ ਹਨ, ਜਿਹੜੇ ਤਕਰੀਬਨ 15-15 ਸਾਲ ਤੋਂ ਖੋਖਿਆਂ ਦਾ ਕਿਰਾਇਆ ਨਹੀਂ ਦੇ ਰਹੇ ਸਨ। ਇਹ ਪੰਚਾਇਤ ਦੀ ਜਗ੍ਹਾ ਵਿਚ ਰੱਖੇ ਹੋਏ ਸਨ।

ਇਹਜਾਣਕਾਰੀ ਸੁਰਿੰਦਰ ਸਿੰਘ ਸਰਪੰਚ ਕਾਲ ਮਾਜਰਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ। ਇਸ ਮੌਕੇ ਨਾਇਬ ਤਹਸੀਲਦਾਰ ਕਰਨਵੀਰ ਸਿੰਘ, ਕਾਨੂੰਨਗੋ ਅਵਤਾਰ ਸਿੰਘ, ਐਸਐਚ ਓ ਬਨੂੜ ਅਰਸ਼ਦੀਪ ਸ਼ਰਮਾ ਆਪਣੀ ਪੂਰੀ ਪੁਲਿਸ ਫੋਰਸ ਨਾਲ ਇਸ ਮੌਕੇ ਹਾਜ਼ਰ ਸਨ। 15 ਸਾਲਾਂ ਤੋਂ ਇਹ ਲੋਕ ਰੁਜ਼ਗਾਰ ਆਪਣਾ ਚਲਾ ਰਹੇ ਸਨ, ਕਿਸੇ ਨੇ ਹਲਵਾਈ ਦੀ ਦੁਕਾਨ ਕੀਤੀ ਸੀ ਤੇ ਕਿਸੇ ਨੇ ਟੇਲਰ ਦੀ ਕੀਤੀ ਸੀ। ਕੋਈ ਮੋਟਰਸਾਈਕਲ ਮਕੈਨਿਕ ਸੀ ਅਤੇ ਕੋਈ ਮੋਬਾਇਲ ਦੀ ਦੁਕਾਨ ਕਰਦਾ ਸੀ ਪਰ ਵੀਰ ਦਵਿੰਦਰ ਸਿੰਘ ਵੱਲੋਂ ਕੋਰਟ ਵਿਚ ਕੇਸ ਕੀਤਾ ਹੋਇਆ ਸੀ ਜੋ ਕਿ ਪੰਚਾਇਤ ਦੇ ਹੱਕ ਵਿਚ ਹੋ ਗਿਆ ਤਾਂ ਅੱਜ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਇਨ੍ਹਾਂ ਦੇ 19 ਖੋਖੇ ਪਾਲੋ ਮਾਜਰਾ ਦੀ ਪੰਚਾਇਤ ਨੇ ਸੀਲ ਕਰਵਾਏ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ