ਪਤੰਗ ਉਡਾਉਂਦਿਆਂ ਮਾਪਿਆਂ ਦੇ ਇਕਲੌਤੇ ਬੱਚੇ ਦੀ ਕੋਠੇ ਤੋਂ ਡਿੱਗ ਕੇ ਮੌਤ
ਸੁਨਾਮ ਊਧਮ ਸਿੰਘ ਵਾਲਾ, 12 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਨੇੜਲੇ ਪਿੰਡ ਤੁੰਗਾਂ ਵਿਖੇ ਪਤੰਗ ਉਡਾਉਂਦੇ ਸਮੇਂ ਇਕ ਬੱਚੇ ਦੀ ਕੋਠੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਤੁੰਗਾਂ ਦਾ 12-13 ਸਾਲਾਂ ਦਾ ਬੱਚਾ ਹਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਆਪਣੇ ਹਾਣੀਆਂ ਨਾਲ ਇਕ ਨਵੀਂ ਬਣ ਰਹੀ ਕੋਠੀ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਕਿ ਪਤੰਗਬਾਜ਼ੀ ਕਰਦਿਆਂ ਅਚਾਨਕ ਕੋਠੀ 'ਚ ਲਿਫਟ ਲਈ ਰੱਖੀ ਜਗ੍ਹਾ 'ਚ ਦੀ ਛੱਤ ਤੋਂ ਹੇਠਾਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਸੰਗਰੂਰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਬੱਚੇ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਪਰ ਬੱਚਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਜੋਤ ਸਿੰਘ ਮਾਪਿਆਂ ਦਾ ਇਕੋ-ਇਕ ਬੱਚਾ ਸੀ।
;
;
;
;
;
;