JALANDHAR WEATHER

ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੁਲ ਹੇਠਾਂ ਕਈ ਵਾਹਨ ਹੋਏ ਹਾਦਸਾ ਗ੍ਰਸਤ

ਭਵਾਨੀਗੜ੍ਹ (ਸੰਗਰੂਰ) , 22 ਦਸੰਬਰ (ਲਖਵਿੰਦਰ ਪਾਲ ਗਰਗ) –ਇਲਾਕੇ ’ਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਸੜਕ ਦੇ ਪੁਲ ਹੇਠਾਂ ਕਈ ਵਾਹਨਾਂ ਦੇ ਹਾਦਸਾ ਗ੍ਰਸਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਰੋਸ਼ਨਵਾਲਾ ਕੋਲੋਂ ਲੰਘਦੀ ਦਿੱਲੀ-ਕੱਟੜਾ ਸੜਕ ਦੇ ਪੁਲ ਹੇਠਾਂ ਸੜਕ ਸਿੱਧੀ ਨਾ ਹੋ ਕੇ ਇੱਥੋਂ ਵਾਹਨ ਘੁੰਮ ਕੇ ਲੰਘਦੇ ਹਨ। ਇਸ ਲਈ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਕਾਰਨ ਅੱਗੋਂ ਮਿੱਟੀ ਦੇ ਢੇਰ ਲਗਾ ਕੇ ਸੜਕ ਬੰਦ ਹੋਣ ਕਾਰਨ ਕਈ ਗੱਡੀਆਂ ਮਿੱਟੀ ਦੇ ਢੇਰਾਂ ਨਾਲ ਟੱਕਰਾ ਕੇ ਹਾਦਸਾ ਗ੍ਰਸਤ ਹੋ ਗਈਆਂ . ਇਸ ਘਟਨਾ ’ਚ ਗੱਡੀਆਂ ਵੀ ਨੁਕਸਾਨੀਆ ਗਈਆ ਤੇ ਗੱਡੀ ’ਚ ਸਵਾਰ ਕਈ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆ।

ਇਨ੍ਹਾਂ ਹਾਦਸਿਆ ਤੋਂ ਬਾਅਦ ਇਸ ਸੜਕ ਤੋਂ ਲੰਘ ਰਹੇ ਸਮਾਜ ਸੇਵੀ ਵਿਕਰਮਦੀਪ ਸਿੰਘ ਨੇ ਆਪਣਾ ਫਰਜ਼ ਸਮਝਦੇ ਹੋਏ ਪੁਲਿਸ ਤੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ । ਇਥੇ ਵਾਹਨ ਚਾਲਕਾਂ ਦੇ ਲਈ ਕੋਈ ਸੂਚਨਾ ਬੋਰਡ ਜਾਂ ਫਿਰ ਕੋਈ ਡਵਾਈਡਰ, ਚਮਕਰਦਾਰ ਪੱਟੀਆ ਜਾਂ ਰਿਫ਼ਲੈਕਟਰ ਆਦਿ ਨਹੀਂ ਲੱਗੇ ਹੋਏ ਜਿਸ ਕਾਰਨ ਅਜਿਹੇ ਸੜਕ ਹਾਦਸੇ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ