JALANDHAR WEATHER

ਸਾਡਾ ਸੰਵਿਧਾਨ ਨਾਗਰਿਕਾਂ ਵਿਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ - ਡੀ. ਰਾਜਾ

ਨਵੀਂ ਦਿੱਲੀ ,22 ਦਸੰਬਰ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਬਿਆਨ 'ਤੇ, ਸੀ.ਪੀ.ਆਈ. ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਹੈ ਕਿ ਆਰ.ਐਸ.ਐਸ. ਕਦੇ ਵੀ ਸੰਵਿਧਾਨ ਨਾਲ ਸਹਿਮਤ ਨਹੀਂ ਸੀ। ਡਾ: ਬੀ.ਆਰ. ਅੰਬੇਡਕਰ ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਸਨ , ਪਰ ਮੋਹਨ ਭਾਗਵਤ ਕੌਣ ਹੈ ਜੋ ਪੂਰੇ ਦੇਸ਼ ਨੂੰ, ਭਾਰਤ ਦੇ ਲੋਕਾਂ ਨੂੰ ਹੁਕਮ ਦਿੰਦਾ ਹੈ? ਆਰ.ਐਸ.ਐਸ. ਤਿਰੰਗੇ ਝੰਡੇ ਨਾਲ ਅਸਹਿਮਤ ਸੀ। ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਵਿਭਿੰਨਤਾ ਹੈ, ਅਤੇ ਇਨ੍ਹਾਂ ਵਿਭਿੰਨਤਾਵਾਂ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਆਰ.ਐਸ.ਐਸ. ਜਾਤੀ ਪ੍ਰਣਾਲੀ, ਪੁਰਖ-ਪ੍ਰਧਾਨਤਾ ਅਤੇ ਅਸਮਾਨਤਾਵਾਂ ਨੂੰ ਕਾਇਮ ਰੱਖਦਾ ਹੈ। ਪਰ ਸਾਡਾ ਸੰਵਿਧਾਨ ਨਾਗਰਿਕਾਂ ਵਿਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਮੋਹਨ ਭਾਗਵਤ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ