JALANDHAR WEATHER

ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਕੀਤੀ ਆਤਮ ਹੱਤਿਆ

ਭਵਾਨੀਗੜ੍ਹ (ਸੰਗਰੂਰ) , 22 ਦਸੰਬਰ (ਲਖਵਿੰਦਰ ਪਾਲ ਗਰਗ) - ਪਿੰਡ ਝਨੇੜੀ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਝਨੇੜੀ ਤੋਂ ਬਟਰਿਆਣਾ ਨੂੰ ਜਾਂਦੀ ਸੜਕ ’ਤੇ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਮਿਲਿਆ। ਘਰਾਚੋਂ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਯੋਗੇਸ਼ ਨੇ ਦੱਸਿਆ ਕਿ ਪੁਲਿਸ ਕੋਲ ਯਾਕੀਰ ਖਾਨ ਵਲੋਂ ਲਿਖਾਏ ਗਏ ਬਿਆਨਾਂ ਅਨੁਸਾਰ ਕਿ ਉਸ ਦਾ ਵੱਡਾ ਭਰਾ ਸਿਤਾਰ ਮੁਹੰਮਦ 62 ਸਾਲ ਪੁੱਤਰ ਮੁਹੰਮਦ ਸਦੀਕ ਵਾਸੀ ਪਿੰਡ ਝਨੇੜੀ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ 'ਤੇ ਸਿਰ ਕਰਜ਼ਾ ਚੜੇ ਹੋਣ ਕਾਰਨ ਘਰੇਲੂ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਅੱਜ ਸਵੇਰੇ ਪਿੰਡ ਝਨੇੜੀ ਤੋਂ ਬਟਰਿਆਣਾ ਨੂੰ ਜਾਂਦੀ ਸੜਕ ’ਤੇ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਤਾਂ ਸੜਕ ਤੋਂ ਲੰਘ ਰਹੇ ਲੋਕਾਂ ਨੇ ਇਸ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦਿੱਤੀ। ਪੁਲਿਸ ਨੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਭੇਜ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ