ਬਲਾਕ ਕੋਟ ਈਸੇ ਖਾਂ ਅੰਦਰ ਪੰਚਾਇਤ ਸੰਮਤੀ ਦੇ 16 'ਚੋ 8 ਸੀਟਾਂ ਦੇ ਨਤੀਜਿਆਂ 'ਚ 'ਆਪ' ਜੇਤੂ
ਕੋਟ ਈਸੇ ਖਾਂ, 17 ਦਸੰਬਰ (ਗੁਰਮੀਤ ਸਿੰਘ ਖਾਲਸਾ)- ਜਿਲਾ ਮੋਗਾ ਦੇ ਹਲਕਾ ਧਰਮਕੋਟ ਵਿੱਚ ਪੈਂਦਾ ਬਲਾਕ ਕੋਟ ਈਸੇ ਖਾਂ, ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜੋਨ ਕੜਾਹੇ ਵਾਲਾ ਅਤੇ ਘਲੋਟੀ ਹਨ ਅਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ ਹੁਣ ਤੱਕ ਪੰਚਾਇਤ ਸੰਮਤੀ ਦੇ 8 ਜੋਨਾਂ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਜਿੱਤੇ। ਬਾਕੀਆਂ ਦੀ ਗਿਣਤੀ ਜਾਰੀ ਹੈ। ਨਤੀਜਿਆਂ 'ਚ ਬਲਾਕ ਸੰਮਤੀ ਜੋਨ ਕੜਾਹੇਵਾਲਾ, ਕਾਦਰਵਾਲਾ,ਚੀਮਾਂ, ਨੂਰਪੁਰ ਹਕੀਮਾਂ, ਮਸੀਤਾਂ, ਤਲਵੰਡੀ ਨੌ ਬਹਾਰ, ਖੋਸਾ ਕੋਟਲਾ, ਬੱਗੇ, ਪੰਚਾਇਤ ਸੰਮਤੀ ਜੋਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।
;
;
;
;
;
;
;
;
;