ਮੱਲ੍ਹਾ ਜ਼ੋਨ ਤੋਂ ਬਲਾਕ ਸੰਮਤੀ ਸੀਟ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦੇਹੜਕਾ ਨੇ 26 ਵੋਟਾਂ ਨਾਲ ਜਿੱਤੀ
ਹਠੂਰ , 17 ਦਸੰਬਰ (ਜਸਵਿੰਦਰ ਸਿੰਘ ਛਿੰਦਾ) - ਬਲਾਕ ਸਮੰਤੀ ਜ਼ੋਨ ਮੱਲ੍ਹਾ-ਦੇਹੜਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਦੇਹੜਕਾ ਚੋਣ ਜਿੱਤ ਗਈ ਹੈ। ਉਸ ਨੇ ਇਹ ਚੋਣ 26 ਵੋਟਾਂ ਦੇ ਫਰਕ ਨਾਲ ਆਪਣੇ ਹੀ ਪਿੰਡ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਿਸ਼ਨਾ ਦੇਵੀ ਨੂੰ ਹਰਾ ਕੇ ਜਿੱਤੀ ਹੈ। ਜਦਕਿ ਸੱਤਾਧਾਰੀ ਧਿਰ ਦੀ ਉਮੀਦਵਾਰ ਤੀਜੇ ਸਥਾਨ 'ਤੇ ਹੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀ ਜੇਤੂ ਬੀਬੀ ਅਮਰਜੀਤ ਕੌਰ ਦੇਹੜਕਾ ਦਾ ਪੇਕੇ ਪਿੰਡ ਮੱਲ੍ਹਾ ਹੈ ਅਤੇ ਉਸ ਨੂੰ ਪਿੰਡ ਦੀ ਧੀ ਹੋਣ ਦਾ ਲਾਭ ਮਿਲਿਆ ਜਿੱਥੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ।
;
;
;
;
;
;
;
;
;