JALANDHAR WEATHER

ਬਲਾਕ ਸੰਮਤੀ ਰਾਜਪੁਰਾ ਚ 8 'ਤੇ ਕਾਂਗਰਸ, 6 'ਤੇ ਆਪ ਅਤੇ ਇਕ ਦੇ ਸ਼੍ਰੋਮਣੀ ਅਕਾਲੀ ਦਲ ਜੇਤੂ

ਰਾਜਪੁਰਾ (ਪਟਿਆਲਾ), 17 ਦਸੰਬਰ (ਰਣਜੀਤ ਸਿੰਘ) - ਬਲਾਕ ਸੰਮਤੀ ਰਾਜਪੁਰਾ ਦੇ ਕੁੱਲ 15 ਜ਼ੋਨ ਹਨ ਜਿਨ੍ਹਾਂ ਵਿਚੋਂ 8 ਸੀਟਾਂ 'ਤੇ ਕਾਂਗਰਸ, 6 ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ ਇਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤ ਪ੍ਰਾਪਤ ਕਰਨ ਦਾ ਪਤਾ ਲੱਗ ਰਿਹਾ ਹੈ। ਭਾਵੇਂ ਕਿ ਸਾਰੇ ਨਤੀਜੇ ਕਾਫੀ ਦੇਰ ਤੋਂ ਪੂਰੇ ਕੀਤੇ ਗਏ ਹਨ, ਪਰ ਸਰਕਾਰੀ ਤੌਰ ਤੋਂ ਕਾਫੀ ਸਮਾਂ ਹੋ ਜਾਣ ਦੇ ਬਾਵਜੂਦ ਵੀ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਇਸ ਪਿੱਛੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਆਖਰਕਾਰ ਨਤੀਜਾ ਕਿਉਂ ਰੋਕਿਆ ਜਾ ਰਿਹਾ ਹੈ। ਸਰਕਾਰੀ ਤੌਰ 'ਤੇ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਕਿਹੜਾ ਉਮੀਦਵਾਰ ਕਿਸ ਜ਼ੋਨ ਤੋਂ ਜੇਤੂ ਹੈ ਅਤੇ ਕਿਸ ਦੇ ਪੱਲੇ ਹਾਰ ਪਈ ਹੈ। ਸਰਕਾਰੀ ਤੌਰ 'ਤੇ ਕੁਝ ਵੀ ਦੱਸਣ ਤੋਂ ਮਨਾ ਹੀ ਕੀਤਾ ਜਾ ਰਿਹਾ ਹੈ। ਦੱਸਣ ਯੋਗ ਹੈ ਕਿ ਸ਼ਾਮ ਦੇ 5 ਵਜੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਪਰ ਸਾਰੇ ਉਮੀਦਵਾਰ ਗਿਣਤੀ ਰੂਮ ਦੇ ਅੰਦਰ ਹੀ ਬੈਠੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ