ਦਿੱਲੀ : 9ਵੀਂ ਤੱਕ ਦੇ ਵਿਦਿਆਰਥੀਆਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਵਿਚ ਕਲਾਸਾਂ ਕਰਵਾਉਣ ਸੰਬੰਧੀ ਸਰਕੂਲਰ ਜਾਰੀ
ਨਵੀਂ ਦਿੱਲੀ, 13 ਦਸੰਬਰ - ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਵਿਚ ਕਲਾਸਾਂ ਕਰਵਾਉਣ ਸੰਬੰਧੀ ਸਰਕੂਲਰ ਜਾਰੀ ਕੀਤਾ ਹੈ।
ਸਰਕੂਲਰ ਵਿਚ ਲਿਖਿਆ ਹੈ; “ਜੀਆਰਏਪੀ-ੀੜ ਦੇ ਆਦੇਸ਼ (ਸੀਏਕਿਆਊਐਮ ਆਦੇਸ਼) ਦੀ ਪਾਲਣਾ ਵਿੱਚ, ਡੀਓਈ, ਐਨਡੀਐਮਸੀ, ਐਮਸੀ.ਡੀ. ਅਤੇ ਦਿੱਲੀ ਛਾਉਣੀ ਬੋਰਡ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਗੈਰ-ਸਹਾਇਤਾ ਪ੍ਰਾਪਤ ਪ੍ਰਾਵੇਟ ਸਕੂਲਾਂ ਦੇ ਮੁਖੀਆਂ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ "ਹਾਈਬ੍ਰਿਡ" ਮੋਡ ਵਿਚ ਭਾਵ ਭੌਤਿਕ ਅਤੇ ਔਨਲਾਈਨ ਮੋਡ (ਜਿਥੇ ਵੀ ਔਨਲਾਈਨ ਮੋਡ ਸੰਭਵ ਹੋਵੇ) ਦੋਵਾਂ ਵਿਚ ਕਲਾਸਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
;
;
;
;
;
;
;
;