ਦੁਨੀਆ ਭਰ ਦੇ ਸੈਰ-ਸਪਾਟੇ ਵਾਲੇ ਸਥਾਨਾਂ ਨਾਲ ਮੁਕਾਬਲਾ ਕਰਦੇ ਹਨ ਗੁਲਮਰਗ ਅਤੇ ਪਹਿਲਗਾਮ - ਉਮਰ ਅਬਦੁੱਲਾ
ਗੁਲਮਰਗ (ਜੰਮੂ-ਕਸ਼ਮੀਰ), 13 ਦਸੰਬਰ - ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, "ਅਸੀਂ ਇਸ ਸਾਲ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ, ਸੈਰ-ਸਪਾਟੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੇ ਹਾਂ। ਅੱਜ, ਗੁਲਮਰਗ ਅਤੇ ਪਹਿਲਗਾਮ ਵਰਗੇ ਸਥਾਨ ਨਾ ਸਿਰਫ਼ ਦੇਸ਼ ਦੇ ਅੰਦਰਲੇ ਸਥਾਨਾਂ ਨਾਲ, ਸਗੋਂ ਦੁਨੀਆ ਭਰ ਦੇ ਸਥਾਨਾਂ ਨਾਲ ਵੀ ਮੁਕਾਬਲਾ ਕਰਦੇ ਹਨ... ਇਨ੍ਹਾਂ ਹਾਲਾਤਾਂ ਵਿਚ, ਇਹ ਸਿਰਫ਼ ਸਾਡੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਇਕ ਜ਼ਰੂਰਤ ਹੈ ਕਿ ਅਸੀਂ ਆਪਣੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਂਦੇ ਰਹੀਏ ਅਤੇ ਇਸੇ ਲਈ ਅੱਜ ਗੁਲਮਰਗ ਵਿਚ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਅਤੇ ਕੁਝ ਹੋਰ ਪ੍ਰੋਜੈਕਟਾਂ ਲਈ ਨੀਂਹ ਪੱਥਰ ਰੱਖੇ ਗਏ। ਇਹ ਪ੍ਰਕਿਰਿਆ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਹੋਰ ਸਾਰੀਆਂ ਥਾਵਾਂ 'ਤੇ ਜਾਰੀ ਰਹੇਗੀ, ਇਸ ਉਮੀਦ ਨਾਲ ਕਿ ਸਥਿਤੀ ਵਿਚ ਸੁਧਾਰ ਹੋਵੇਗਾ ਅਤੇ ਸੈਲਾਨੀ ਇਕ ਵਾਰ ਫਿਰ ਕਸ਼ਮੀਰ ਦਾ ਦੌਰਾ ਕਰਨਾ ਪਸੰਦ ਕਰਨਗੇ।"
;
;
;
;
;
;
;
;