ਰਾਵੀ ਦਰਿਆ ਵਿਚ ਫਸੇ ਚਾਰ ਵਿਅਕਤੀ, ਬਚਾਅ ਕਾਰਜ ਜਾਰੀ

ਪਠਾਨਕੋਟ, 25 ਅਗਸਤ (ਵਿਨੋਦ)- ਰਣਜੀਤ ਸਾਗਰ ਡੈਮ ਵਲੋਂ ਰਾਵੀ ਦਰਿਆ ਵਿਚ ਪਾਣੀ ਛੱਡਣ ਦੇ ਚਲਦਿਆਂ ਸ਼ਾਹਪੁਰ ਕੰਢੀ ਦੇ ਨੇੜੇ ਰਾਵੀ ਦਰਿਆ ਵਿਚ ਚਾਰ ਲੋਕ ਫਸ ਗਏ ਹਨ, ਜਿਨ੍ਹਾਂ ਵਿਚ ਦੋ ਮਹਿਲਾਵਾਂ, ਇਕ ਪੁਰਸ਼ ਅਤੇ ਇਕ ਦੋ ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਦੋਂ ਪਿੰਡ ਦੇ ਕਿਸੇ ਵਿਅਕਤੀ ਨੂੰ ਪਤਾ ਲੱਗਾ ਤਾਂ ਉਸ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਿਸ ਪਹੁੰਚੀ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਪੰਜਾਬ, ਜੰਮੂ ਕਸ਼ਮੀਰ ਦੀ ਪੁਲਿਸ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਵਲੋਂ ਦੋ ਕਿਸ਼ਤੀਆਂ ਦਰਿਆ ਵਿਚ ਭੇਜ ਕੇ ਰੈਸਕਿਊ ਕੀਤਾ ਜਾ ਰਿਹਾ ਹੈ।