JALANDHAR WEATHER

ਬਿਆਸ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਮਹਿਤਾਬਪੁਰ ਅਤੇ ਕੋਲੀਆਂ 418 ਦੇ ਵਿਚਕਾਰ ਵਿਚਕਾਰ ਧੁੱਸੀ ਬੰਨ੍ਹ ਵਿਚ ਪਿਆ ਪਾੜ

ਭੰਗਾਲਾ ( ਹੁਸ਼ਿਆਰਪੁਰ), 24 ਅਗਸਤ ( ਬਲਵਿੰਦਰਜੀਤ ਸਿੰਘ ਸੈਣੀ) - ਉਪ ਮੰਡਲ ਮੁਕੇਰੀਆ ਅਧੀਨ ਪੈਦਾ ਪਿੰਡ ਮਹਿਤਾਬਪੁਰ ਵਿਖੇ ਵਗਦੇ ਬਿਆਸ ਦਰਿਆ ਵਿਚ ਪੌਂਗ ਡੈਮ ਤਲਵਾੜਾ 'ਤੇ ਚੱਕੀ ਪੁੱਲ ਪਠਾਨਕੋਟ ਤੋਂ ਆਏ ਪਾਣੀ ਕਾਰਨ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਵਿਚ ਹੜ੍ਹ ਦਾ ਖ਼ਤਰਾ ਬਣ ਗਿਆ ਹੈ। ਪਿੰਡ ਕੋਲੀਆਂ 418 ਤੇ ਮਹਿਤਾਬਪੁਰ ਦੇ ਵਿਚਕਾਰ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਮਨਜਿੰਦਰ ਸਿੰਘ ਮਹਿਤਾਬਪੁਰ ਤੇ ਨੰਬਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਪਰ ਅੱਜ ਸਵੇਰ ਤੋਂ ਲਗਾਤਾਰ ਹੋ ਰਹੀ ਭਾਰੀ ਮੀਂਹ ਕਾਰਨ ਚੱਕੀ ਪੁੱਲ ਪਠਾਣਕੋਟ ਤੋਂ ਪਾਣੀ ਜੋ ਬਿਆਸ ਦਰਿਆ ਵਿਚ ਆ ਕੇ ਮਿਲ ਰਿਹਾ ਹੈ ਉਸ ਕਾਰਨ ਪਿੰਡ ਮਹਿਤਾਬਪੁਰ ਅਤੇ ਕੋਲੀਆਂ ਦੇ ਵਿਚਕਾਰ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਪਿੰਡ ਕੋਲੀਆਂ ਅਤੇ ਮਹਿਤਾਬਪੁਰ ਦੇ ਘਰਾਂ ਵਿਚ ਪਾਣੀ ਆਉਣਾ ਸ਼ੁਰੂ ਹੋ ਗਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਆਸ ਦਰਿਆ ਦੇ ਕਿਨਾਰੇ ਕੋਈ ਵੀ ਵਿਅਕਤੀ ਨਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ