JALANDHAR WEATHER

ਪਾਕਿਸਤਾਨ: ਮਾਲੀਰ ਜੇਲ੍ਹ ਵਿਚ ਹਫੜਾ-ਦਫੜੀ, ਭੂਚਾਲ ਦੇ ਹਲਕੇ ਝਟਕਿਆਂ ਦੌਰਾਨ ਭੱਜੇ 216 ਕੈਦੀ

ਲਾਹੌਰ, 3 ਜੂਨ- ਕੱਲ੍ਹ ਰਾਤ ਕਰਾਚੀ ਦੀ ਮਾਲੀਰ ਜੇਲ੍ਹ ਵਿਚ ਇਕ ਜੇਲ੍ਹ ਤੋੜਨ ਦੀ ਘਟਨਾ ਵਾਪਰੀ, ਜਿਥੇ 216 ਕੈਦੀ ਹਲਕੇ ਭੁਚਾਲ ਕਾਰਨ ਪੈਦਾ ਹੋਈ ਹਫੜਾ-ਦਫੜੀ ਦੌਰਾਨ ਭੱਜ ਗਏ। ਇਸ ਹਫ਼ੜਾ-ਦਫ਼ੜੀ ਕਾਰਨ ਹਿੰਸਕ ਦੰਗਾ ਵੀ ਹੋਇਆ, ਜਿਸ ਵਿਚ ਕੈਦੀਆਂ ਨੇ ਹਥਿਆਰ ਖੋਹ ਲਏ ਤੇ ਜੇਲ੍ਹ ਕਰਮਚਾਰੀਆਂ ਨਾਲ ਭਿੜ ਗਏ। ਅਧਿਕਾਰੀਆਂ ਨੇ ਇਸ ਸਥਿਤੀ ਨੂੰ ਯੁੱਧ ਦਾ ਮੈਦਾਨ ਦੱਸਿਆ। ਜੇਲ੍ਹ ਅਧਿਕਾਰੀਆਂ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਗੋਲੀਆਂ ਚਲਾਈਆਂ ਜਿਸ ਵਿਚ 5 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਇਸ ਹਫੜਾ ਦਫੜੀ ਵਿਚ ਇਕ ਕੈਦੀ ਦੀ ਮੌਤ ਵੀ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਲਗਾਤਾਰ ਚਲਾਏ ਤਲਾਸ਼ੀ ਅਭਿਆਨ ਕਾਰਨ 80 ਤੋਂ ਵਧੇਰੇ ਭੱਜਣ ਵਾਲਿਆਂ ਨੂੰ ਮੁੜ ਕਾਬੂ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ