JALANDHAR WEATHER

ਰਾਸ਼ਟਰਪਤੀ ਟਰੰਪ ਭਾਰਤ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ- ਅਮਰੀਕੀ ਵਣਜ ਸਕੱਤਰ

ਵਾਸ਼ਿੰਗਟਨ, 3 ਜੂਨ - ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਦੋਵੇਂ ਦੇਸ਼ ਇੱਕਠੇ ਵਧੀਆ ਸੰਬੰਧ ਬਣਾਉਣ ਜਾ ਰਹੇ ਹਨ। ਇਥੇ ਯੂ.ਐਸ.ਇੰਡੀਆ ਰਣਨੀਤਕ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਲੀਡਰਸ਼ਿਪ ਸੰਮੇਲਨ ਦੇ ਅੱਠਵੇਂ ਐਡੀਸ਼ਨ ਵਿਚ ਆਪਣੇ ਮੁੱਖ ਭਾਸ਼ਣ ਵਿਚ ਲੁਟਨਿਕ ਨੇ ਕਿਹਾ ਕਿ ਭਾਰਤ ਸਭ ਤੋਂ ਅਸਾਧਾਰਨ ਅਰਥਵਿਵਸਥਾਵਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਰੇ ਮੈਨੂੰ ਜਿੰਨਾ ਪਤਾ ਹੈ, ਉਸ ਤੋਂ ਭਾਰਤ ਦੀ ਮੁੱਖ ਆਬਾਦੀ ਵਿਚ ਉਹ ਹੀ ਪ੍ਰੇਰਣਾ ਅਤੇ ਇੱਛਾ ਸ਼ਕਤੀ ਹੈ, ਅਤੇ ਇਸੇ ਲਈ ਭਾਰਤੀ ਅਰਥਵਿਵਸਥਾ ਹਮੇਸ਼ਾ ਵਧਦੀ ਅਤੇ ਪ੍ਰਫੁੱਲਤ ਹੁੰਦੀ ਰਹੇਗੀ। ਲੂਟਨਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਭਾਰਤ ਵਿਚ ਬਹੁਤ ਸਫਲ ਹੋਣ ਜਾ ਰਹੇ ਹਾਂ। ਇਸ ਲਈ ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਭਾਰਤ ਕਦੋਂ ਆ ਰਹੇ ਹੋ? ਮੈਂ ਕਹਾਂਗਾ ਕਿ ਜਦੋਂ ਮੈਂ ਟਰੰਪ ਕਾਰਡ ਲਾਂਚ ਕਰਾਂਗਾ, ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੈਂ ਭਾਰਤ ਆਵਾਂਗਾ। ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਦੋ ਅਰਥਵਿਵਸਥਾਵਾਂ ਦਾ ਹਿੱਸਾ ਬਣਨ ਦਾ ਇਕ ਸ਼ਾਨਦਾਰ ਮੌਕਾ ਹੈ - ਭਾਰਤੀ ਅਰਥਵਿਵਸਥਾ ਅਤੇ ਅਮਰੀਕੀ ਅਰਥਵਿਵਸਥਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ