JALANDHAR WEATHER

ਫਾਜ਼ਿਲਕਾ ਪੁਲਿਸ ਵਲੋਂ ਚੋਰੀ ਦੇ 26 ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਕਾਬੂ

ਫ਼ਾਜ਼ਿਲਕਾ, 29 ਮਈ (ਬਲਜੀਤ ਸਿੰਘ)-ਫਾਜ਼ਿਲਕਾ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਉਤੇ ਨਕੇਲ ਕੱਸਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਸਿਟੀ ਪੁਲਿਸ ਵਲੋਂ ਚੋਰੀ ਦੇ 26 ਮੋਟਰਸਾਈਕਲਾਂ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਗਈ ਹੈ।ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ. ਐਚ. ਓ. ਲੇਖਰਾਜ ਨੇ ਦੱਸਿਆ ਕਿ ਉਨ੍ਹਾਂ ਮੁੱਖਬਰ ਖਾਸ ਪਾਸੋਂ ਇਤਲਾਹ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਮੋਟਰਸਾਈਕਲ ਚੋਰੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਕੋਲ ਕਾਫੀ ਮੋਟਰਸਾਈਕਲ ਚੋਰੀ ਦੇ ਮਿਲ ਸਕਦੇ ਹਨ, ਜਿਸ ਉਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵਲੋਂ ਦੋ ਮੁਲਜ਼ਮਾਂ ਨੂੰ ਫੜਿਆ ਗਿਆ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਨ੍ਹਾਂ ਪਾਸੋਂ 26 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਦੋਵੇਂ ਦੋਸ਼ੀ ਜਲਾਲਾਬਾਦ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਉੱਪਰ ਪਹਿਲਾਂ ਵੀ ਚੋਰੀ ਦੇ ਕਈ ਮੁਕਦਮੇ ਦਰਜ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ