JALANDHAR WEATHER

ਰਮਨ ਅਰੋੜਾ ਦਾ ਵਿਜੀਲੈਂਸ ਨੇ ਪੰਜ ਦਿਨ ਦਾ ਰਿਮਾਂਡ ਹਾਸਿਲ ਕੀਤਾ

ਜਲੰਧਰ, 24 ਮਈ (ਚੰਨਦੀਪ ਭੱਲਾ) -ਰਮਨ ਅਰੋੜਾ ਦਾ ਵਿਜੀਲੈਂਸ ਨੇ ਪੰਜ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਨਗਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੇ ਮਾਮਲੇ ਵਿਚ ਜੁੜਦੇ ਤਾਰ ਨੂੰ ਲੈ ਕੇ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਉਤੇ ਵੀ ਬੀਤੇ ਦਿਨੀਂ ਵਿਜੀਲੈਂਸ ਵਲੋਂ ਸ਼ਿਕੰਜਾ ਕੱਸਿਆ ਗਿਆ ਤੇ ਉਸ ਦੇ ਘਰ ਛਾਪੇਮਾਰੀ ਕਰਦੇ ਹੋਏ ਦੇਰ ਸ਼ਾਮ ਉਸ ਦੀ ਗ੍ਰਿਫ਼ਤਾਰੀ ਦਿਖਾਈ ਗਈ। ਇਸ ਦੌਰਾਨ ਵਿਧਾਇਕ ਦੇ ਘਰੋਂ ਡੇਢ ਕਿਲੋ ਸੋਨਾ ਤੇ ਜਾਇਦਾਦਾ ਦੇ ਦਸਤਾਵੇਜ਼ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ। ਇਸੇ ਮਾਮਲੇ ਵਿਚ ਅੱਜ ਵਿਧਾਇਕ ਰਮਨ ਅਰੋੜਾ ਨੂੰ ਜੇ.ਐਮ. ਆਈ. ਸੀ. ( ਡਿਊਟੀ ਜੱਜ) ਰੀਤ ਬਰਿੰਦਰ ਸਿੰਘ ਧਾਲੀਵਾਲ ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਜਿਥੇ ਵਿਜੀਲੈਂਸ ਵਲੋਂ ਅਦਾਲਤ ਕੋਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ। ਰਮਨ ਅਰੋੜਾ ਵਲੋਂ ਅੱਜ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ, ਵਿਜੇ ਭੂਸ਼ਣ ਮਹਿਤਾ, ਨਵੀਨ ਚੱਢਾ ਸਾਰਥਕ ਸ਼ਰਮਾ ਅਤੇ ਵਿਜੀਲੈਂਸ ਵਲੋਂ ਰਿਸ਼ੀ ਭਾਰਦਵਾਜ ਪੇਸ਼ ਹੋਏ। ਵਕੀਲਾਂ ਨੇ ਅਦਾਲਤ ਨੂੰ ਅਰਜ਼ੀ ਦਿੱਤੀ ਕਿ ਰਮਨ ਅਰੋੜਾ ਦਾ 24 ਘੰਟੇ ਬਾਅਦ ਮੈਡੀਕਲ ਜ਼ਰੂਰ ਕਰਵਾਇਆ ਜਾਵੇ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ