JALANDHAR WEATHER

ਸਬ-ਡਵੀਜ਼ਨ ਤਪਾ ਅੰਦਰ 3 ਕਰੋੜ ਦੀ ਲਾਗਤ ਨਾਲ ਬਣੇਗਾ ਸ਼ਾਨਦਾਰ ਖੇਡ ਸਟੇਡੀਅਮ - ਵਿਧਾਇਕ ਉਗੋਕੇ

ਤਪਾ ਮੰਡੀ,  24 ਮਈ (ਵਿਜੇ ਸ਼ਰਮਾ)-ਸਬ ਡਵੀਜ਼ਨ ਤਪਾ ਅੰਦਰ ਤਿੰਨ ਕਰੋੜ ਦੀ ਲਾਗਤ ਨਾਲ ਸ਼ਾਨਦਾਰ ਖੇਡ ਸਟੇਡੀਅਮ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿਚ ਖਿਡਾਰੀਆਂ ਲਈ ਹਰ ਖੇਡ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਦਫਤਰ ਵਿਖੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਤਪਾ ਸ਼ਹਿਰ ਅੰਦਰ ਤਿੰਨ ਕਰੋੜ ਦੀ ਲਾਗਤ ਨਾਲ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ, ਜਿਸ ਵਿਚ ਬੈਡਮਿੰਟਨ, ਵਾਲੀਬਾਲ ਜਿੰਮ ਆਦਿ ਦਾ ਖਿਡਾਰੀਆਂ ਲਈ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਚ ਨੈਸ਼ਨਲ ਅਤੇ ਸੂਬਾ ਪੱਧਰ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆ ਕਿਉਂਕਿ ਇਹ ਸਟੇਡੀਅਮ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਐਨ. ਐਚ. ਸੱਤ ਤੋਂ ਕੁਝ ਦੂਰੀ ਉਤੇ ਸਥਿਤ ਹੈ। ਵਿਧਾਇਕ ਨੇ ਕਿਹਾ ਕਿ ਸ਼ਹਿਰ ਅੰਦਰ ਬੰਦ ਪਿਆ ਨਵਾਂ ਬੱਸ ਅੱਡਾ ਜਲਦੀ ਚਾਲੂ ਹੋ ਰਿਹਾ ਹੈ, ਜਿਸ ਦੇ ਸਬੰਧ ਵਿਚ ਪੀ.ਆਰ.ਟੀ.ਸੀ.  ਦੇ ਚੇਅਰਮੈਨ ਬੁੱਧਵਾਰ ਨੂੰ ਦੌਰਾ ਕਰਕੇ ਬੱਸ ਅੱਡੇ ਨੂੰ ਚਾਲੂ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ